ਅਧਿਆਪਕ ਵਲੋਂ 32 ਵਿਦਿਆਰਥੀਆਂ ਨੂੰ ਕੁੱਟਣ ਦਾ ਮਾਮਲਾ ਆਇਆ ਸਾਹਮਣੇ
- by Jasbeer Singh
- February 25, 2026
ਅਧਿਆਪਕ ਵਲੋਂ 32 ਵਿਦਿਆਰਥੀਆਂ ਨੂੰ ਕੁੱਟਣ ਦਾ ਮਾਮਲਾ ਆਇਆ ਸਾਹਮਣੇ ਮਹਾਰਾਸ਼ਟਰ, 25 ਫਰਵਰੀ 2026 : ਮਹਾਰਾਸ਼ਟਰ ਦੇ ਲਾਤੂਰ ਜਿ਼ਲੇ `ਚ ਪੁਲਸ ਨੇ ਇਕ ਸਕੂਲ ਦੇ ਅਧਿਆਪਕ ਉੱਜਵਲ ਪ੍ਰਕਾਸ਼ ਸੋਨੀ ਨੂੰ 32 ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਹੈ। ਕੀ ਕਾਰਨ ਰਿਹਾ ਅਧਿਆਪਕ ਵਲੋਂ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਇਕ ਅਧਿਆਪਕ ਵਲੋਂ 32 ਵਿਦਿਅਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਅਧਿਆਪਕ ਨੂੰ ਸ਼ੱਕ ਸੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਾਇਆ ਹੈ । ਅਧਿਕਾਰੀਆਂ ਨੇ ਦੱਸਿਆ ਕਿ 21 ਫਰਵਰੀ ਦੀ ਰਾਤ ਨੂੰ ਅਹਿਮਦਪੁਰ ਦੇ ਕੋਲ 5ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬਣੇ ਇਕ ਨਿੱਜੀ ਸਕੂਲ ਦੇ ਹੋਸਟਲ ਵਿਚ ਵਾਪਰੀ ਇਸ ਘਟਨਾ `ਚ ਕੁੱਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਹਨ । ਪੁਲਸ ਨੇ ਅਧਿਆਪਕ ਵਿਰੁੱਧ ਕਰ ਲਿਆ ਹੈ ਕੇਸ ਦਰਜ ਪੁਲਸ ਨੇ ਦੱਸਿਆ ਕਿ ਉਸ ਨੇ ਕਥਿਤ ਤੌਰ `ਤੇ ਵਿਦਿਆਰਥੀਆਂ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਜਲਦੀ ਹੀ ਸਕੂਲ ਦਾ ਪ੍ਰਿੰਸੀਪਲ ਬਣ ਜਾਵੇਗਾ ਅਤੇ ਫਿਰ ਉਨ੍ਹਾਂ ਨਾਲ ਨਜਿੱਠੇਗਾ । ਪੁਲਸ ਨੇ ਸੋਨੀ ਖਿ਼ਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਕਿਸ਼ੋਰ ਨਿਆਂ (ਦੇਖਭਾਲ ਅਤੇ ਸੁਰੱਖਿਆ) ਐਕਟ-2015 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
