

100 ਪ੍ਰੀਗੈਬਲਿਨ ਕੈਪਸੂਲ ਬਰਾਮਦ ਹੋਣ ਤੇ ਕੇਸ ਦਰਜ ਨਾਭਾ, 19 ਜੁਲਾਈ 2025 : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 223 (ਬੀ) ਬੀ. ਐਨ. ਐਸ. ਤਹਿਤ 100 ਪ੍ਰੀਗੈਬਲਿਨ ਕੈਪਸੂਲ ਬਰਾਮਦ ਹੋਣ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਮੋਦ ਪੁਰੀ ਪੁੱਤਰ ਬ੍ਰਮਪਤ ਪੁਰੀ ਵਾਸੀ ਠਠੇਰਿਆ ਵਾਲਾ ਮੁਹੱਲਾ ਨਾਭਾ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਚਮਕੌਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਸਿਟੀ ਏਰੀਆ ਨਾਭਾ ਰਵਾਨਾ ਸਨ ਨੂੰ ਸੂਚਨਾ ਮਿਲਣ ਤੇ ਜੇਲ ਚੌਂਕ ਨਾਭਾ ਕੋਲ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਚੈਕ ਕੀਤਾ ਤਾਂ ਉਸ ਕੋਲੋਂ 100 ਪ੍ਰੀਗੈਬਲਿਨ ਕੈਪਸੂਲ ਬਰਾਮਦ ਹੋਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।