post

Admin

(Chief Editor)

Crime

ਨਜਾਇਜ ਪ੍ਰੇਮ ਸਬੰਧਾਂ ਦੇ ਚਲਦਿਆਂ ਮਾਂ ਨੇ ਕੀਤੀ ਆਪਣੇ ਬੱਚਿਆਂ ਦੀ ਹੱਤਿਆ

post-img

ਨਜਾਇਜ ਪ੍ਰੇਮ ਸਬੰਧਾਂ ਦੇ ਚਲਦਿਆਂ ਮਾਂ ਨੇ ਕੀਤੀ ਆਪਣੇ ਬੱਚਿਆਂ ਦੀ ਹੱਤਿਆ ਬਠਿੰਡਾ, 14 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ ਦੇ ਪਿੰਡ ਫੂਲਵਾਲਾ ਵਿਖੇ ਇਕ ਮਾਂ ਵਲੋਂ ਆਪਣੇ ਹੀ ਬੱਚਿਆਂ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਦੱਸਿਆ ਡੀ. ਐਸ. ਪੀ. ਬਠਿੰਡਾ ਨੇ ਮਿਲੀ ਜਾਣਕਾਰੀ ਅਨੁਸਾਰ ਫੂਲਵਾਲਾ ਪਿੰਡ ਵਿਖੇ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਦੋਹਾਂ ਬੱਚਿਆਂ ਨੂੰ ਉਨ੍ਹਾਂ ਦੀ ਹੀ ਮਾਂ ਨੇ ਨਜਾਇਜ਼ ਪ੍ਰੇਮ ਸਬੰਧਾਂ ਦੇ ਚਲਦਿਆਂ ਮਾਰਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਡੀ. ਐਸ. ਪੀ. ਨੇ ਦੱਸਿਆ ਕਿ ਕੱਲ੍ਹ ਇੱਕ 8 ਸਾਲ ਦੇ ਮੁੰਡੇ ਦੀ ਮੌਤ ਨੇ ਪਿੰਡ ਵਾਸੀਆਂ ਅਤੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ, ਜਿਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਉਨ੍ਹਾਂ ਦੀ ਮਾਂ ਕਾਰਨ ਹੋਈ ਹੈ । ਬੱਚਿਆਂ ਦੇ ਪ੍ਰੇਮ ਸਬੰਧਾਂ ਵਿਚ ਰੁਕਾਵਟ ਬਣਨਾ ਰਿਹਾ ਮੌਤ ਦਾ ਕਾਰਨ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ 15 ਦਿਨ ਪਹਿਲਾਂ ਬੱਚਿਆਂ ਦੀ ਮਾਂ ਜੱਸੀ ਕੌਰ ਦੇ ਮਹਾਰਾਜ ਪਿੰਡ ਵਿੱਚ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਜਿਸ ’ਚ ਬੱਚੇ ਰੁਕਾਵਟ ਬਣ ਰਹੇ ਸਨ। ਪਿਛਲੇ 15 ਦਿਨਾਂ ਤੋਂ ਇੱਕ 12 ਸਾਲ ਦੀ ਕੁੜੀ ਨੂੰ ਚੂਹੇ ਮਾਰਨ ਵਾਲੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ ਅਤੇ ਕੱਲ੍ਹ ਇੱਕ 8 ਸਾਲ ਦੇ ਮੁੰਡੇ ਫਤਹਿਵੀਰ ਨੂੰ ਵੀ ਚੂਹੇ ਮਾਰਨ ਵਾਲੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Related Post

Instagram