

18-19 ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 23 ਸਤੰਬਰ 2025 : ਥਾਣਾ ਸਦਰ ਪਟਿਆਲਾ ਪੁਲਸ ਨੇ 18-19 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 118 (1), 115 (2), 351 (2,3), 190, 191 (3) ਬੀ. ਐਨ. ਐਸ. ਤਹਿਤ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕਿਹੜੇ ਕਿਹੜੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਮੇਸ਼ ਕੁਮਾਰ, ਕੁਲਦੀਪ ਸਿੰਘ, ਧਰਮਪਾਲ ਪੁੱਤਰਾਨ ਅਮਰਨਾਥ, ਗੋਲਾ ਪੁੱਤਰ ਲਾਲ ਚੰਦ, ਮੁਕੇਸ਼ ਕੁਮਾਰ ਪੁੱਤਰ ਰੂਪ ਚੰਦ, ਦੀਪਕ ਪੁੱਤਰ ਗਿਆਨ ਚੰਦ, ਜਾਨੂੰ ਪੁੱਤਰ ਮਨੋਜ ਕੁਮਾਰ, ਮਨੋਜ ਕੁਮਾਰ, ਮਮਤਾ ਰਾਣੀ ਪਤਨੀ ਹਰਮੇਸ਼ ਕੁਮਾਰ, ਆਸ਼ਾ ਰਾਣੀ ਪਤਨੀ ਕੁਲਦੀਪ ਵਾਸੀਆਨ ਗੁਰੂ ਨਾਨਕ ਨਗਰ ਬਹਾਦਰਗੜ੍ਹ ਅਤੇ 8-9 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ। ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰ. 02 ਗੁਰੂ ਨਾਨਕ ਨਗਰ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 21 ਸਤੰਬਰ 2025 ਨੂੰ ਸਮਾ 02.00 ਪੀ. ਐਮ. ਤੇ ਜਦੋਂ ਉਹ ਆਪਣੇ ਦੋਸਤਾਂ ਕੁਲਦੀਪ ਕੁਮਾਰ ਅਤੇ ਪਰਮਜੀਤ ਸਿੰਘ ਨਾਲ ਦੁਕਾਨ ਤੇ ਮੌਜੂਦ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਮੌਕੇ ਤੇ ਆ ਕੇ ਉਸਦੀ ਅਤੇ ਉਸਦੇ ਦੋੋਸਤਾਂ ਦੀ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ। ਸਿ਼ਕਾਇਤਕਤਰਾ ਨੇ ਦੱਸਿਆ ਕਿ ਉਪਰੋਕਤ ਘਟਨਾਕ੍ਰਮ ਦਾ ਮੁੱਖ ਕਾਰਨ ਪੁਰਾਣੀ ਤਕਰਾਰਬਾਜੀ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।