ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ
- by Jasbeer Singh
- October 4, 2025
ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 4 ਅਕਤੂਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 108 ਬੀ. ਐਨ. ਐਸ. ਤਹਿਤ ਆਤਮ-ਹੱਤਿਆ ਲਈ ਜਿੰਮੇਵਾਰ ਦੱਸਣ ਤੇ ਕੇੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੀਵ ਰੰਜਨ ਥਾਣਾ ਪ੍ਰਭਾਰੀ ਲਾਲ ਮਤੀਆ ਜਿਲਾ ਭਾਗਲਪੁਰ ਬਿਹਾਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਕਾਸ਼ ਜੈਨ ਪੁੱਤਰ ਅਜੀਤ ਕੁਮਾਰ ਵਾਸੀ ਮਕਾਨ ਨੰ. 108 ਸੈਕਟਰ-33 ਚੰਡੀਗੜ੍ਹ ਨੇ ਦੱਸਿਆ ਕਿ ਉਸਦੀ ਭੈਣ ਖੁਸ਼ਬੂ ਜੈਨ ਜੋ ਕਿ ਆਯੂਸ਼ ਦੀਪਕ ਪੁੱਤਰ ਸੁਦੇਸਵਰ ਮੰਡਲ ਵਾਸੀ ਐਫ-3/38 ਸੈਕਟਰ-16 ਰੋਹਿਨੀ ਦਿੱਲੀ ਹਾਲ ਅਬਾਦ ਮਕਾਨ ਨੰ. 180 ਸੈਕਟਰ-33 ਚੰਡੀਗੜ੍ਹ ਨਾਲ ਵਿਆਹੀ ਹੋਈ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦਾ ਜੀਜਾ ਆਈ. ਟੀ. ਬੀ. ਪੀ. ਵਿੱਚ ਬਤੌਰ ਡਿਪਟੀ ਕਮਾਂਡੈਂਟ ਨੌਕਰੀ ਕਰਦਾ ਸੀ ਤੇ ਜਿਸਦੀ ਪੋਸਟਿੰਗ ਆਈ. ਟੀ. ਬੀ. ਪੀ. ਕੈਂਪ ਪਟਿਆਲਾ ਵਿਖੇ ਸੀ ਤੇੇ ਡਿਊਟੀ ਦੌਰਾਨ ਇੱਥੇ ਹੀ ਰਹਿੰਦਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ 3 ਅਕਤੂਬਰ 2025 ਨੂੰ ਸਵੇਰ ਤੋਂ ਉਸਦੀ ਭੈਣ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਪਰ ਉਹ ਫੋਨ ਅਟੈਂਡ ਨਹੀ ਕਰ ਰਿਹਾ ਸੀ, ਜਿਸ ਕਰਕੇ ਉੁਸਦੀ ਭੈਣ ਨੇ ਆਈ. ਟੀ. ਬੀ. ਪੀ. ਕਰਮਚਾਰੀ ਵਿਕਾਸ ਸਿੰਘ ਨੂੰ ਫੋਨ ਕਰਕੇ ਆਪਣੇ ਪਤੀ ਦੇ ਫੋਨ ਨਾ ਚੁੱਕਣ ਸਬੰਧੀ ਦੱਸਿਆ ਤਾਂ ਜਦੋਂ ਆਈ. ਟੀ. ਬੀ. ਪੀ. ਕਰਮਚਾਰੀ ਵਿਕਾਸ ਸਿੰਘ ਨੇ ਆਯੂਸ਼ ਦੀਪਕ ਦੇ ਕਮਰੇ ਦੀ ਖਿੜ੍ਹਕੀ ਰਾਹੀ ਦੇਖਿਆ ਕਿ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਜਦੋਂ ਦਰਵਾਜਾ ਤੋੜ ਕੇ ਦੇਖਿਆ ਤਾਂ ਆਯੂਸ਼ ਦੀਪਕ ਨੇ ਪੱਖੇ ਨਾਲ ਰੱਸੀ ਬੰਨ ਕੇ ਸੁਸਾਇਡ ਕਰ ਲਿਆ ਸੀ, ਜਿਸ ਕੋਲ ਉਪਰੋਕਤ ਵਿਅਕਤੀ ਖਿਲਾਫ ਲਿਖਿਆ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿੱਚ ਉਪਰੋਕਤ ਵਿਅਕਤੀ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 4 ਅਕਤੂਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 108 ਬੀ. ਐਨ. ਐਸ. ਤਹਿਤ ਆਤਮ-ਹੱਤਿਆ ਲਈ ਜਿੰਮੇਵਾਰ ਦੱਸਣ ਤੇ ਕੇੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੀਵ ਰੰਜਨ ਥਾਣਾ ਪ੍ਰਭਾਰੀ ਲਾਲ ਮਤੀਆ ਜਿਲਾ ਭਾਗਲਪੁਰ ਬਿਹਾਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਕਾਸ਼ ਜੈਨ ਪੁੱਤਰ ਅਜੀਤ ਕੁਮਾਰ ਵਾਸੀ ਮਕਾਨ ਨੰ. 108 ਸੈਕਟਰ-33 ਚੰਡੀਗੜ੍ਹ ਨੇ ਦੱਸਿਆ ਕਿ ਉਸਦੀ ਭੈਣ ਖੁਸ਼ਬੂ ਜੈਨ ਜੋ ਕਿ ਆਯੂਸ਼ ਦੀਪਕ ਪੁੱਤਰ ਸੁਦੇਸਵਰ ਮੰਡਲ ਵਾਸੀ ਐਫ-3/38 ਸੈਕਟਰ-16 ਰੋਹਿਨੀ ਦਿੱਲੀ ਹਾਲ ਅਬਾਦ ਮਕਾਨ ਨੰ. 180 ਸੈਕਟਰ-33 ਚੰਡੀਗੜ੍ਹ ਨਾਲ ਵਿਆਹੀ ਹੋਈ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦਾ ਜੀਜਾ ਆਈ. ਟੀ. ਬੀ. ਪੀ. ਵਿੱਚ ਬਤੌਰ ਡਿਪਟੀ ਕਮਾਂਡੈਂਟ ਨੌਕਰੀ ਕਰਦਾ ਸੀ ਤੇ ਜਿਸਦੀ ਪੋਸਟਿੰਗ ਆਈ. ਟੀ. ਬੀ. ਪੀ. ਕੈਂਪ ਪਟਿਆਲਾ ਵਿਖੇ ਸੀ ਤੇੇ ਡਿਊਟੀ ਦੌਰਾਨ ਇੱਥੇ ਹੀ ਰਹਿੰਦਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ 3 ਅਕਤੂਬਰ 2025 ਨੂੰ ਸਵੇਰ ਤੋਂ ਉਸਦੀ ਭੈਣ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਪਰ ਉਹ ਫੋਨ ਅਟੈਂਡ ਨਹੀ ਕਰ ਰਿਹਾ ਸੀ, ਜਿਸ ਕਰਕੇ ਉੁਸਦੀ ਭੈਣ ਨੇ ਆਈ. ਟੀ. ਬੀ. ਪੀ. ਕਰਮਚਾਰੀ ਵਿਕਾਸ ਸਿੰਘ ਨੂੰ ਫੋਨ ਕਰਕੇ ਆਪਣੇ ਪਤੀ ਦੇ ਫੋਨ ਨਾ ਚੁੱਕਣ ਸਬੰਧੀ ਦੱਸਿਆ ਤਾਂ ਜਦੋਂ ਆਈ. ਟੀ. ਬੀ. ਪੀ. ਕਰਮਚਾਰੀ ਵਿਕਾਸ ਸਿੰਘ ਨੇ ਆਯੂਸ਼ ਦੀਪਕ ਦੇ ਕਮਰੇ ਦੀ ਖਿੜ੍ਹਕੀ ਰਾਹੀ ਦੇਖਿਆ ਕਿ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਜਦੋਂ ਦਰਵਾਜਾ ਤੋੜ ਕੇ ਦੇਖਿਆ ਤਾਂ ਆਯੂਸ਼ ਦੀਪਕ ਨੇ ਪੱਖੇ ਨਾਲ ਰੱਸੀ ਬੰਨ ਕੇ ਸੁਸਾਇਡ ਕਰ ਲਿਆ ਸੀ, ਜਿਸ ਕੋਲ ਉਪਰੋਕਤ ਵਿਅਕਤੀ ਖਿਲਾਫ ਲਿਖਿਆ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿੱਚ ਉਪਰੋਕਤ ਵਿਅਕਤੀ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

