ਬੱਚਾ ਵੇਚਣ ਦੇ ਮਾਮਲੇ ਵਿਚ ਖਰੀਦਣ ਵਾਲੇ ਤੇ ਵੇਚਣ ਵਾਲੇ ਤੇ ਕੇਸ ਦਰਜ
- by Jasbeer Singh
- October 25, 2025
ਬੱਚਾ ਵੇਚਣ ਦੇ ਮਾਮਲੇ ਵਿਚ ਖਰੀਦਣ ਵਾਲੇ ਤੇ ਵੇਚਣ ਵਾਲੇ ਤੇ ਕੇਸ ਦਰਜ ਮਾਨਸਾ, 25 ਅਕਤੂਬਰ 2025 : ਪੰਜਾਬ ਦੇ ਜਿ਼ਲਾ ਮਾਨਸਾ ਵਿਖੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਵਿਰੁੱਧ ਧਾਰਾ 143 ਤਹਿਤ ਬਰੇਟਾ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਕੀ ਹੈ ਸਮੁੱਚਾ ਮਾਮਲਾ ਜਿ਼ਲਾ ਮਾਨਸਾ ਦੇ ਇਕ ਪਿੰਡ ਵਿਚ ਇਕ ਗਰੀਬ ਪਰਿਵਾਰ ਵਲੋਂ ਸਿਰਫ਼ ਚਿੱਟੇ ਲਈ ਆਪਣਾ ਛੇ ਮਹੀਨਿਆਂ ਦਾ ਬੱਚਾ ਵੇਚ ਦਿੱਤਾ ਗਿਆ ਸੀ।ਉਕਤ ਬੱਚੇ ਨੂੰ ਬੁੁਢਲਾਡਾ ਦੇ ਇਕ ਪਰਿਵਾਰ ਨੇ ਇਕ ਲੱਖ 80 ਹਜ਼਼ਾਰ ਰੁਪਏ ਵਿਚ ਵੇਚ ਦਿੱਤਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਪਰਿਵਾਰ ਨੇ ਆਪਣਾ ਬੱਚਾ ਵੇਚਿਆ ਸੀ ਗੁਰਮਨ ਕੋਰ ਅਤੇ ਸੰਦੀਪ ਸਿੰਘ ਸਨ ਤੇ ਇਹ ਕਈ ਸਾਲਾਂ ਤੋਂ ਚਿੱਟਾ ਪੀਣ ਦੇ ਆਦੀ ਸਨ।ਜਿਨ੍ਹਾਂ ਦੇ ਘਰ ਜਦੋਂ ਇਕ ਬੱਚੇ ਨੇ ਜਨਮ ਲਿਆ ਤਾਂ ਉਨ੍ਹਾਂ ਬੁਢਾਲਾਡਾ ਦੇ ਪਰਿਵਾਰ ਨੂੰ ਬੱਚਾ ਵੇਚ ਦਿੱਤਾ।ਜਿਸ ਤੇ ਹੀ ਹੁਣ ਬੱਚਾ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੋਹਾਂ ਤੇ ਹੀ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

