post

Admin

(Chief Editor)

Punjab

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

post-img

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ (Singer Ravinder Grewal) ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਗਾਇਕ ਰਵਿੰਦਰ ਗਰੇਵਾਲ ਨੇ

ਉਪਰੋਕਤ ਧੋਖਾਧੜੀ ਮਾਮਲੇ ਦਾ ਸਿ਼ਕਾਰ ਹੋਏ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ 92 ਲੱਖ ਰੁਪਏ ਦੀ ਲੈਂਡ ਕਰੂਜਰ ਕਾਰ ਖਰੀਦਣ ਦੇ ਮਾਮਲੇ ਵਿਚ ਜੋ ਕਾਰ ਡੀਲਰਾਂ ਵਲੋਂ ਉਸ ਨਾਲ ਧੋਖਾਧੜੀ (Fraud) ਕੀਤੀ ਗਈ ਹੈ ਦੇ ਚਲਦਿਆਂ ਉਸਦੀ ਸਿ਼ਕਾਇਤ ਦੇ ਆਧਾਰ 'ਤੇ ਪੁਲਸ ਵਲੋਂ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਉਸ ਵਲੋਂ ਸੋਸ਼ਲ ਮੀਡੀਆ `ਤੇ ਕਾਰ ਦਾ ਇਸ਼ਤਿਹਾਰ ਦੇਖਿਆ ਗਿਆ ਸੀ ਤੇ ਉਸ ਵਲੋਂ ਮੋਹਾਲੀ ਦੇ ਰਹਿਣ ਵਾਲੇ ਦੋਸ਼ੀ ਅਜੈ ਨਾਲ ਸੰਪਰਕ ਕੀਤਾ ਗਿਆ । ਦੋਸ਼ੀ ਫਿਰ ਨਿੱਜੀ ਤੌਰ `ਤੇ ਦਿੱਲੀ ਤੋਂ ਆਪਣੇ ਘਰ ਕਾਰ ਲੈ ਆਇਆ । ਉਸਨੇ ਦਾਅਵਾ ਕੀਤਾ ਕਿ ਕਾਰ ਉਸਦੇ ਪਹਿਲੇ ਮਾਲਕ ਦੀ ਸੀ ਅਤੇ ਇਸਦੀ ਹਾਲਤ ਦੀ ਪੂਰੀ ਗਰੰਟੀ ਦਿੱਤੀ ।

ਆਰ. ਟੀ. ਓ. ਦਫ਼ਤਰ ਜਾ ਕੇ ਚੈਕ ਕਰਨ 'ਤੇ ਗੱਡੀ ਚੌਥੇ ਮਾਲਕ ਤੇ ਰਜਿਸਟਰਡ ਪਾਈ ਗਈ

ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਕਾਰ ਖਰੀਦਣ ਤੋਂ ਬਾਅਦ ਦੋਸ਼ੀ ਲਗਭਗ 6 ਮਹੀਨਿਆਂ ਤੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਵਿੱਚ ਦੇਰੀ ਕਰਦਾ ਰਿਹਾ ਤੇ ਜਦੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਜੁਲਾਈ ਵਿੱਚ ਆਇਆ ਤਾਂ ਇਸ `ਤੇ ਤੀਜਾ ਮਾਲਕ ਲਿਖਿਆ ਹੋਇਆ ਸੀ ਪਰ ਸ਼ੱਕ ਪੈਣ ਦੇ ਚਲਦਿਆਂ ਇਸਦੀ ਤਸਦੀਕ ਕਰਵਾਉਣ ਲਈ ਜਦੋਂ ਉਹ ਆਰ. ਟੀ. ਓ. ਦਫ਼ਤਰ ਗਿਆ ਤਾਂ ਕਾਰ ਨੂੰ ਚੌਥੇ ਮਾਲਕ ਵਜੋਂ ਰਜਿਸਟਰਡ ਪਾਇਆ ਗਿਆ । ਜਿਸ 'ਤੇ ਇਹ ਸਾਬਤ ਹੋ ਗਿਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ ।

Related Post

Instagram