

ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ ਰਾਜਪੁਰਾ, 2 ਜੁਲਾਈ 2025 : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੈਦੀਪ ਸਿੰਘ, ਅਭਿਸ਼ੇਕ ਸੋਨੀ, ਸਾਹਿਲ, ਆਸ਼ੂ ਅਤੇ ਤਰੁਨ ਸਿੰਘ ਵਾਸੀਆਨ ਜਲੰਧਰ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਕਾਸ਼ਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਮਕਾਨ ਨੰ. 1051 ਅੰਮ੍ਰਿਤ ਵਿਹਾਰ ਜਲੰਧਰ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਉਕਤ ਵਿਅਕਤੀਆਂ ਕੋਲੋਂ 10 ਲੱਖ ਰੁਪਏ ਦੇ ਕੇ ਵੀਜਾ ਲਗਾਇਆ ਸੀ ਤੇ 15 ਜੂਨ 2025 ਨੂੰ ਜਦੋਂ ਉਹ ਵਿਦੇਸ਼ ਜਾਣ ਲਈ ਇੰਡੋ ਕੈਨੇਡੀਅਨ ਬੱਸ ਵਿੱਚ ਬੈਠਾ ਸੀ ਤੇ ਬਸ ਜਦੋਂ ਈਗਲ ਮੋਟਲ ਰਾਜਪੁਰਾ ਵਿਖੇ ਰੁਕੀ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਪਾਸਪੋਰਟ ਵੀ ਖੋਹ ਕੇ ਲੈ ਗਏ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।