post

Jasbeer Singh

(Chief Editor)

Punjab

ਬਿਜਲੀ ਸਬੰਧੀ ਸਮੱਸਿਆ ਲਈ ਹੁਣ ਨੋ ਟੈਨਸ਼ਨ

post-img

ਬਿਜਲੀ ਸਬੰਧੀ ਸਮੱਸਿਆ ਲਈ ਹੁਣ ਨੋ ਟੈਨਸ਼ਨ ਮੋਹਾਲੀ, 2 ਜੁਲਾਈ 2025 : ਆਈ. ਏ. ਐਸ. ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਬਿਜਲੀ ਸਬੰਧੀ ਸਮੱਸਿਆਵਾਂ ਦਾ ਹੱਲ ਜੰਗੀ ਪੱਧਰ ਤੇ ਪਹਿਲ ਦੇ ਆਧਾਰ ਤੇ ਕਰਨ ਨੂੰ ਲੈ ਕੇ ਨੋ ਟੈਨਸ਼ਨ ਦੇ ਉਦੇਸ਼ ਤਹਿਤ ਵਨ ਮਿਸਡ ਕਾਲ ਜਾਂ ਵਨ ਟੈਕਸਟ ਮੈਸੇਜ ਭੇਜਣ ਤੇ ਹੀ ਸਮੱਸਿਅ ਦਾ ਹੱਲ ਕਰਨ ਦਾ ਬੀੜਾ ਚੁੱਕਿਆ ਹੈ। ਇਸ ਤਹਿਤ ਬਿਜਲੀ ਖਪਤਕਾਰਾਂ ਨੂੰ ਸਿਰਫ਼ ਆਪਣੀ ਬਿਜਲੀ ਸਬੰਧੀ ਪੇਸ਼ ਆ ਰਹੀ ਸਮੱਸਿਆ ਦੇ ਚਲਦਿਆਂ ਨਾ ਤਾਂ ਬਿਜਲੀ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਹੈ ਤੇ ਨਾ ਹੀ ਲੰਮੇ ਸਮੇਂ ਤੱਕ ਫੋਨ ਕਾਲ ਬਿਜੀ ਹੈ ਜਾਂ ਹੋਲਡ ਹੈ ਤੇ ਰੁਕਣ ਦੀ ਲੋੜ ਹੈ। ਬਿਜਲੀ ਖਪਤਕਾਰਾਂ ਨੂੰ ਕਰਨਾ ਪਵੇਗਾ 1912 ਤੇ ਕਾਲ ਜਾਂ ਨੋ ਸਪਲਾਈ ਦਾ ਟੈਕਸਟ ਮੈਸੇਜ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਸਮੱਸਿਆ ਦੇ ਹੱਲ ਲਈ 1912 ਨੰਬਰ ਤੇ ਕਾਲ ਤੋ਼ ਇਲਾਵਾ ਨੋ ਸਪਲਾਈ ਟੈਕਸਟ ਮੈਸੇਜ ਭੇਜਣਾ ਹੋਵੇਗਾ ਤਾਂ ਜੋ ਸਿ਼ਕਾਇਤ ਦਰਜ ਹੋ ਸਕੇ।ਇਥੇ ਹੀ ਬਸ ਨਹੀਂ ਪੀ. ਐਸ. ਪੀ. ਸੀ. ਐਲ. ਕੰਜਿ਼ਊਮਰ ਐਪ ਰਾਹੀਂ ਜਾਂ ਟੋਲ ਫ੍ਰੀ ਨੰਬਰ 18001801512 ਤੇ ਸਿਰਫ਼ ਮਿਸਡ ਕਾਲ ਦੇ ਕੇ ਵੀ ਸਿ਼ਕਾਇਤ ਦਰਜ ਕੀਤੀ ਜਾ ਸਕੇਗੀ। ਪਾਵਰਕਾਮ ਨੇ ਵਟਸਐਪ ਰਾਹੀਂ ਸਿ਼ਕਾਇਤਾਂ ਲੈਣ ਦੀ ਸਹੂਲਤ ਕੀਤੀ ਸ਼ੁਰੂ ਬਿਜਲੀ ਖਪਤਕਾਰਾਂ ਨੂੰ ਪੇਸ਼ ਆਉਂਦੀ ਬਿਜਲੀ ਸਮੱਸਿਆ ਸਬੰਧੀ ਸਿ਼ਕਾਇਤ ਦਰਜ ਕਰਵਾਉਣ ਲਈ ਖਪਤਕਾਰਾਂ ਨੂੰ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ. ਐਸ. ਪੀ. ਸੀ. ਐਲ.) ਵਲੋ਼ ਵਟਸਪਐਪ ਨੰਬਰ 96461-01912 ਤੇ ਵੀ ਮੈਸੇਜ ਭੇਜ ਸਕਦੇ ਹਨ। ਇਸਦੇ ਨਾਲ-ਨਾਲ ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਵੀ ਸਿ਼ਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ।

Related Post