
ਚਾਰ ਵਿਰੁੱਧ ਤੰਗ ਪ੍ਰੇਸ਼ਾਨ ਕਰਨ ਅਤੇ ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਕੇਸ ਦਰਜ
- by Jasbeer Singh
- August 5, 2025

ਚਾਰ ਵਿਰੁੱਧ ਤੰਗ ਪ੍ਰੇਸ਼ਾਨ ਕਰਨ ਅਤੇ ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਕੇਸ ਦਰਜ ਪਟਿਆਲਾ, 5 ਅਗਸਤ 2025 : ਥਾਣਾ ਤ੍ਰਿਪੜੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਤੰਗ ਪੇ੍ਰਸ਼ਾਨ ਕਰਨ ਅਤੇ ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਾਸੀਆ ਕਿੰਦਰ ਤੇ ਬਿੰਦੋ, ਮਾਮੀ ਅਤੇ ਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਕਾਨ ਨੰ. 72 ਗਲੀ ਨੰ. 09 ਸ਼ਹੀਦ ਊਧਮ ਸਿੰਘ ਨਗਰ ਝਿੱਲ ਰੋਡ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨੀਸ਼ਾ ਪੁੱਤਰੀ ਜਗਤਾਰ ਸਿੰਘ ਵਾਸੀ ਮਕਾਨ ਨੰ. 72 ਗਲੀ ਨੰ. 09 ਸ਼ਹੀਦ ਊਧਮ ਸਿੰਘ ਨਗਰ ਝਿੱਲ ਰੋਡ ਪਟਿਆਲਾ ਨੇ ਦੱਸਿਆ ਕਿ 22 ਜੁਲਾਈ ਨੂੰ ਉਸਦਾ ਭਰਾ ਮਨਪ੍ਰੀਤ ਸਿੰਘ ਜੋ ਕਿ ਅਚਾਨਕ ਘਰ ਤੋ ਚਲਿਆ ਗਿਆ ਸੀ ਪਰ ਘਰ ਵਾਪਸ ਨਹੀ ਸੀ ਆਇਆ, ਜਿਸਨੂੰ ਲੱਭਣ ਲਈ ਉਸਦੇ ਪਿਤਾ 31 ਜੁਲਾਈ 25 ਨੂੰ ਉਸਦੀਆਂ ਮਾਸੀਆਂ ਬਿੰਦੋ ਵਾਸੀ ਪਿੰਡ ਖੁੱਸਦ ਅਤੇ ਕਿੰਦਰ ਵਾਸੀ ਪਿੰਡ ਪੰਡੋੋਰੀ ਜਿਲਾ ਤਰਨਤਾਰਨ ਤੇ ਮਾਮੀ ਵਾਸੀ ਅੰਮ੍ਰਿਤਸਰ ਨਾਲ ਘਰ ਤੋਂ ਸਮਾਣਾ ਵੱਲ ਗਏ ਸਨ ਪਰ ਉਸ ਤੋ ਬਾਅਦ ਉਸਦੇ ਪਿਤਾ ਵੀ ਘਰ ਨਹੀ ਆਏ ਤਾਂ 3 ਅਗਸਤ 2025 ਨੂੰ ਉਸਨੂੰ ਪਤਾ ਲੱਗਿਆ ਕਿ ਉਸਦੇ ਪਿਤਾ ਦੀ ਲਾਸ਼ ਭਾਖੜਾ ਨਹਿਰ ਵਿੱਚੋ ਮਿਲੀ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਦੋਵੇਂ ਜਣੀਆਂ ਅਕਸਰ ਹੀ ਉਸ ਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਸਨ ਤੇ ਉਸਦਾ ਭਰਾ ਵੀ ਆਪਣੀਆਂ ਮਾਸੀਆਂ ਦੇ ਕਹਿਣ ਤੇ ਆਪਣੇ ਪਿਤਾ ਨੂੰ ਤੰਗ ਪੇ੍ਰਸ਼ਾਨ ਕਰਦਾ ਰਹਿੰਦਾ ਸੀ, ਜਿਨ੍ਹਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਆਤਮ ਹੱਤਿਆ ਕਰ ਲਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।