

ਕੰਪਨੀ ਦੇ ਗੋਮਾਮ ਵਿਚੋਂ ਚੋਰੀ ਕਰਕੇ ਵੇਚਣ ਤੇ ਇਕ ਵਿਰੁੱਧ ਕੇਸ ਦਰਜ ਬਨੂੜ, 29 ਜੁਲਾਈ 2025 : ਥਾਣਾ ਬਨੂੜ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 303 (2), 317 (2) ਬੀ. ਐਨ. ਐਸ. ਤਹਿਤ ਕੰਪਨੀ ਦੇ ਗੋਦਾਮ ਵਿਚੋਂ ਸਮਾਨ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਵਿੰਦਰ ਸਿੰਘ ਪੁੱਤਰ ਮਹਿਮਾ ਵਾਸੀ ਮੋਟੇ ਮਾਜਰਾ ਥਾਣਾ ਬਨੂੰੜ ਜਿਲਾ ਮੋਹਾਲੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਾਹਿਬ ਬੇਦੀ ਪੁੱਤਰ ਜੀਵਨ ਕੁਮਾਰ ਵਾਸੀ ਵੀ.ਆਈ.ਪੀ ਰੋਡ ਜੀਰਕਪੁਰ ਜਿਲਾ ਮੋਹਾਲੀ ਨੇ ਦੱਸਿਆ ਕਿ ਉਹ ਬਜਾਰ ਇਲੈਕਟ੍ਰਿਕ ਲਿਮਟਿਡ ਪਿੰਡ ਬਾਸਮਾ ਵਿਖੇ ਬਤੌਰ ਮੈਨੇਜਰ ਲੱਗਿਆ ਹੋਇਆ ਹੈ ਤੇ ਉਨ੍ਹਾਂ ਨੂੰ ਸਿ਼ਕਾਇਤ ਮਿਲੀ ਕਿ ਕੰਪਨੀ ਦੇ ਪ੍ਰੋਡਕਟ ਘੱਟ ਰੇਟ ਪਰ ਮਿਲ ਰਹੇ ਹਨ ਤੇ ਜਦੋਂ ਪੜ੍ਹਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਬੀ. ਐਸ. ਇਲੈਕਟ੍ਰਿਕ ਦੁਕਾਨ ਦੇ ਮਾਲਕ ਗੁਰਵਿੰਦਰ ਸਿੰਘ ਕੰਪਨੀ ਗੋਦਾਮ ਵਿਚੋ ਸਮਾਨ ਚੋਰੀ ਕਰਕੇ ਬਾਹਰ ਘੱਟ ਰੇਟਾ ਪਰ ਵੇਚਦਾ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।