post

Admin

(Chief Editor)

Crime

ਲੁਧਿਆਣਾ ਵਿਚ ਰਾਤ ਵੇਲੇ ਫਾਇਰਿੰਗ ਕਰਨ 'ਤੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ

post-img

ਲੁਧਿਆਣਾ ਵਿਚ ਰਾਤ ਵੇਲੇ ਫਾਇਰਿੰਗ ਕਰਨ 'ਤੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਚੀਮਾ ਚੌਂਕ ਪੁੱਲ ਦੇ ਲਾਗੇ ਕੁੱਝ ਵਿਅਕਤੀਆਂ ਵਲੋਂ ਰਾਤ ਵੇਲੇ ਫਾਇਰਿੰਗ (Firing) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਪੁਲਸ ਨੇ ਕਰ ਲਿਆ ਹੈ ਦੋ ਵਿਅਕਤਆਂ ਸਮੇਤ 8 ਵਿਅਕਤੀਆਂ ਤੇ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਦੇ ਚੀਮਾ ਚੌਂਕ ਪੁੱਲ ਲਾਗੇ ਕੁੱਝ ਵਿਅਕਤੀਆਂ ਵਲੋਂ ਸਰੇਆਮ ਫਾਇਰਿੰਗ ਕੀਤੇ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਸੂਚਨਾ ਮਿਲਣ 'ਤੇ ਪੁਲਸ ਵਲੋਂ ਫਾਇੰਰਿੰਗ ਦੀ ਪ੍ਰਾਪਤ ਸੂਚਨਾ ਅਤੇ ਮਿਲੀ ਇਕ ਵੀਡੀਓ ਦੇ ਆਧਾਰ ਤੇ ਅਮਨ, ਮਿੱਠੂ ਅਤੇ ਹੋਰ 6-7 ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਜਾਂਚ ਦੌਰਾਨ ਪੁਲਸ ਨੇ ਕੀਤੇ ਹਨ ਗੋਲੀਆਂ ਦੇ ਖੋਲ ਬਰਾਮਦ

ਲੁਧਿਆਣਾ ਵਿਖੇ ਪੁਲਸ ਵਲੋਂ ਕੁੱਝ ਵਿਅਕਤੀਆਂ ਵਲੋਂ ਕੀਤੀ ਗਈ ਸਰੇਆਮ ਫਾਇਰਿੰਗ ਦੇ ਮਾਮਲੇ ਵਿਚ ਜਦੋ ਮੌਕੇ 'ਤੇ ਜਾ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਤਾਂ ਪੁਲਸ ਨੇ ਮੌਕੇ ਤੇ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਅਤੇ ਇਕ ਜਿੰਦਾ ਕਾਰਤੂਸ (Live ammunition) ਵੀ ਬਰਾਮਦ ਹੋਇਆ ਹੈ । ਪੁਲਸ ਵਲੋਂ ਉਪਰੋਕਤ ਘਟਨਾ ਵਿਚ ਫਰਾਰ ਮੁਲਜਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇਗਾ ।

Related Post

Instagram