post

Jasbeer Singh

(Chief Editor)

Crime

ਏ. ਟੀ. ਐਮ. ਮਸ਼ੀਨ ਵਿਚੋਂ ਪੈਸੇ ਚੋਰੀ ਕਰਨ ਦੀ ਕੋਸਿ਼ਸ਼ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

post-img

ਏ. ਟੀ. ਐਮ. ਮਸ਼ੀਨ ਵਿਚੋਂ ਪੈਸੇ ਚੋਰੀ ਕਰਨ ਦੀ ਕੋਸਿ਼ਸ਼ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ ਪਾਤੜਾਂ, 29 ਜੁਲਾਈ 2025 : ਥਾਣਾ ਪਾਤੜਾਂ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 305, 331 (5), 324 (3), 62 ਬੀ. ਐਨ. ਐਸ. ਤਹਿਤ ਏ. ਟੀ. ਐਮ. ਮਸ਼ੀਨ ਵਿਚੋਂ ਪੈਸੇ ਚੋਰੀ ਕਰਨ ਦੀ ਕੋਸਿ਼ਸ਼ ਕਰਨ ਦਾ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਨਿਲ ਪੁੱਤਰ ਮਹਿੰਦਰ ਸਿੰਘ, ਕੁਲਦੀਪ ਪੁੱਤਰ ਅੰਮ੍ਰਿਤ ਲਾਲ, ਮਨਦੀਪ ਸਿੰਘ ਪੁੱਤਰ ਈਸ਼ਵਰ ਸਿੰਘ ਵਾਸੀ ਪਿੰਡ ਯਮਤਾਨ ਸਾਹਿਬ ਥਾਣਾ ਗੜ੍ਹੀ ਜਿ਼ਲਾ ਜੀਂਦ ਹਰਿਆਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਾਹਿਲ ਧਵਨ ਪੁੱਤਰ ਨਵੀਨ ਕੁਮਾਰ ਨੇ ਦੱਸਿਆ ਕਿ ਉਹ ਐਸ. ਬੀ. ਆਈ. ਬੈਂਕ ਬ੍ਰਾਂਚ ਪਾਤੜਾਂ ਵਿਖੇ ਬਤੌਰ ਮੈਨੇਜਰ ਤਾਇਨਾਤ ਹੈ ਤੇ 27 ਜੁਲਾਈ 2025 ਨੂੰ ਹੈਡ ਆਫਿਸ ਤੋਂ ਫੋਨ ਆਇਆ ਕਿ ਬ੍ਰਾਂਚ ਦੇ ਏ. ਟੀ. ਐਮ. ਨਾਲ ਛੇੜਖਾਨੀ ਹੋ ਰਹੀ ਹੈ ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਏ. ਟੀ. ਐਮ. ਰੂਮ ਦਾ ਸ਼ਟਰ ਖੁੰਲ੍ਹਾ ਸੀ ਅਤੇ ਏ. ਟੀ. ਐਮ. ਮਸ਼ੀਨ ਦਾ ਉਪਰਲਾ ਹਿੱਸਾ ਕਟਰ ਨਾਲ ਕੱਟਿਆ ਹੋਇਆ ਸੀ ਅਤੇ ਮਸ਼ੀਨ ਵਿਚੋਂ ਪੈਸੇ ਕੱਢਣ ਦੀ ਕੋਸਿ਼ਸ਼ ਕੀਤੀ ਗਈ ਪਰ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪੈਸੇ ਚੋਰੀ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post