

ਟਰੱਕ ਡਰਾਈਵਰ ਵਿਰੁੱਧ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਰਾਜਪੁਰਾ, 23 ਜੁਲਾਈ 2025 : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਟਰੱਕ ਡਰਾਈਵਰ ਵਿਰੁੱਧ ਟਰੱਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਵੱਖ-ਵੱਖ ਧਾਰਾਵਾਂ 281, 106 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਸ ਟਰੱਕ ਡਰਾਈਵਰ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਲਜਾਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਚਲਹੇੜੀ ਥਣਾ ਸੰਭੂ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਜਨੀ ਪੁੱਤਰੀ ਗੁਰਮੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ ਨੇ ਦੱਸਿਆ ਕਿ 15 ਜੁਲਾਈ 2025 ਨੂੰ ਉਸਦੇ ਪਿਤਾ ਸੂਦ ਪਲਾਸਟਿਕ ਫੈਕਟਰੀ ਫੋਕਲ ਪੁਆਇੰਟ ਰਾਜਪੁਰਾ ਕੋਲ ਜਾ ਰਹੇ ਸਨ ਤਾਂ ਟਰੱਕ ਦੇ ਉਪਰੋਕਤ ਡਰਾਈਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਪਿਤਾ ਵਿੱਚ ਮਾਰਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।