ਦੋ ਕਾਂਗਰਸੀ ਕੌਂਸਲਰਾਂ ਵਿਰੁੱਧ ਕਰ ਦਿੱਤਾ ਗਿਆ ਹੈ ਮਾਮਲਾ ਦਰਜ ਇੰਦੌਰ, (ਮੱਧ ਪ੍ਰਦੇਸ਼), 16 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਦੋ ਕਾਂਗਰਸੀ ਕੌਂਸਲਰਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਨ ਹੈ ਮਾਮਲਾ ਦਰਜ ਕਰਨ ਦਾ ਇੰਦੌਰ `ਚ ਰਾਸ਼ਟਰੀ ਗੀਤ `ਵੰਦੇ ਮਾਤਰਮ` ਗਾਉਣ ਤੋਂ ਇਨਕਾਰ ਕਰਨ ਵਾਲੀਆਂ ਦੋ ਕਾਂਗਰਸੀ ਕੌਂਸਲਰਾਂ `ਤੇ ਬੁੱਧਵਾਰ ਨੂੰ ਫਿਰਕੂ ਸਦਭਾਵਨਾ ਵਿਗਾੜਨ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੀ ਕਾਰਨ ਦੱਸਿਆ ਸੀ ਕੌਂਸਲਰਾਂ ਨੇ ਵੰਦੇ ਮਾਤਰਮ ਗਾਉਣ ਤੋਂ ਇਨਕਾਰ ਕਰਨ ਦਾ ਇੰਦੌਰ ਨਗਰ ਨਿਗਮ ਦੇ ਬਜਟ ਸੰਮੇਲਨ ਦੌਰਾਨ ਅੱਠ ਅਪ੍ਰੈਲ ਨੂੰ ਕਾਂਗਰਸ ਦੀ ਕੌਂਸਲਰ ਫੌਜੀਆ ਸ਼ੇਖ ਅਲੀਮ ਨੇ ਇਸਲਾਮੀ ਮਾਨਤਾਵਾਂ ਦਾ ਹਵਾਲਾ ਦਿੰਦੇ ਹੋਏ `ਵੰਦੇ ਮਾਤਰਮ` ਗਾਉਣ ਤੋਂ ਇਨਕਾਰ ਕਰ ਦਿੱਤਾ ਸੀ । ਆਜ਼ਾਦ ਚੋਣ ਜਿੱਤਣ ਤੋਂ ਬਾਅਦ ਕਾਂਗਰਸ `ਚ ਸ਼ਾਮਲ ਹੋਣ ਵਾਲੀ ਇਕ ਹੋਰ ਕੌਂਸਲਰ ਰੁਬੀਨਾ ਇਕਬਾਲ ਖਾਨ ਨੇ ਵੀ ਫੌਜੀਆਂ ਦੇ ਰੁਖ ਦਾ ਸਮਰਥਨ ਕਰਦੇ ਹੋਏ ਰਾਸ਼ਟਰੀ ਗੀਤ ਗਾਉਣ ਤੋਂ ਮਨਾ ਕਰ ਦਿੱਤਾ ਸੀ ।
