post

Jasbeer Singh

(Chief Editor)

Crime

ਕਾਰ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਦੋ ਵਿਰੁੱਧ ਕੇਸ ਦਰਜ

post-img

ਕਾਰ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਦੋ ਵਿਰੁੱਧ ਕੇਸ ਦਰਜ ਪਟਿਆਲਾ, 8 ਅਗਸਤ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 281, 324 (1), 131 ਬੀ. ਐਨ. ਐਸ. ਸੈਕਸਨ 185 ਐਮ. ਵੀ. ਐਕਟ ਤਹਿਤ ਕਾਰ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਾਰ ਦਾ ਡਰਾਈਵਰ ਅਮਰਿੰਦਰ ਸਿੰਘ (ਬਿਜਲੀ ਬੋਰਡ ਮੁਲਾਜਮ) ਅਤੇ ਕਾਰ ਦਾ ਡਰਾਇਵਰ ਤਰੁਨ ਬਿੰਦਰਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਮੇਸ਼ ਜੈਨ ਪੁੱਤਰ ਰਮੇਸ਼ ਜੈਨ ਵਾਸੀ ਮਕਾਨ ਨੰ. 37 ਸੰਤ ਇਨਕਲੇਵ ਪਟਿਆਲਾ ਨੇ ਦੱਸਿਆ ਕਿ 6 ਅਗਸਤ ਨੂੰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਮੋਦੀ ਕਾਲਜ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਐਸ. ਬੀ. ਆਈ. ਏ. ਟੀ. ਐਮ. ਕੋਲ ਆਪਣੀ ਕਾਰ ਪਾਰਕਿੰਗ ਵਾਲੀ ਲਾਈਨ ਵਿੱਚ ਲਗਾ ਦਿੱਤੀ ਤਾਂ ਪਿੱਛੋ ਡਰਾਇਵਰ ਅਮਰਿੰਦਰ ਸਿੰਘ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ ਅਤੇ ਮੌਕੇ ਤੇ ਫੋਨ ਕਰਕੇ ਆਪਣੇ ਰਿਸ਼ਤੇਦਾਰ ਤਰੁਨ ਬਿੰਦਰਾ ਨੂੰ ਬੁਲਾ ਲਿਆ, ਜਿਸਨੇ ਉਸ ਨਾਲ ਬਦਸਲੂਕੀ ਕੀਤੀ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post