post

Admin

(Chief Editor)

Punjab

ਕਾਰ ਚਾਲਕ ਵਲੋਂ ਸਾਈਕਲ ਚਾਲਕ ਨੂੰ ਕੁਲਚਣ 'ਤੇ ਕੇਸ ਦਰਜ

post-img

ਕਾਰ ਚਾਲਕ ਵਲੋਂ ਸਾਈਕਲ ਚਾਲਕ ਨੂੰ ਕੁਲਚਣ 'ਤੇ ਕੇਸ ਦਰਜ

ਲੁਧਿਆਣਾ, 27 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਰਾਤ ਸਮੇਂ ਡਿਊਟੀ ਤੋਂ ਵਾਪਸ ਆ ਰਹੇ ਸਾਈਕਲ ਚਾਲਕ ਨੂੰ ਕਾਰ ਚਾਲਕ ਵਲੋਂ ਕੁਚਲਣ 'ਤੇ ਕੇਸ ਦਰਜ (Case registered) ਕਰ ਲਿਆ ਗਿਆ ਹੈ ।  

ਕੌਣ ਹੈ ਇਹ ਸਾਈਕਲ ਚਾਲਕ

ਮਿਲੀ ਜਾਣਕਾਰੀ ਅਨੁਸਾਰ ਨਾਈਟ ਡਿਊਟੀ ਕਰ ਕੇ ਸਾਈਕਲ ’ਤੇ ਘਰ ਪਰਤ ਰਹੇ ਜਿਸ ਸਾਈਕਲ ਚਾਲਕ ਨੂੰ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਇਕ ਕਾਰ ਚਾਲਕ ਨੇ ਕੁਚਲ ਕੇ ਬੁਰੀ ਤਰ੍ਹਾਂ ਜਖਮੀ (Injured) ਕਰ ਦਿੱਤਾ ਸੀ ਵਿਰੁੱਧ ਅੱਜ ਪੁਲਸ ਵਲੋਂ ਜਾਂਚ ਤੋਂ ਬਾਅਦ ਪਤਾ ਲੱਗਣ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿਸ ਸਾਈਕਲ ਚਾਲਕ ਨੂੰ ਕਾਰ ਚਾਲਕ ਨੇ ਕੁਚਲ ਦਿੱਤਾ ਸੀ ਦੀ ਪਛਾਣ ਚੰਦਰ ਭਾਨ ਦੇ ਤੌਰ ਤੇ ਹਈ ਹੈ ।

ਸਿਕਾਇਤਕਰਤਾ ਨੇ ਪੁਲਸ ਨੂੰ ਕੀ ਕੀ ਦੱਸਿਆ

ਸਿਕਾਇਤਕਰਤਾ ਤੇ ਪੀੜ੍ਹਤ ਸਾਈਕਲ ਚਾਲਕ ਚੰਦਰ ਭਾਨ ਨੇ ਸੜਕ ਹਾਦਸੇ (Road accidents) ਸਬੰਧੀ ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਦੱਸਿਆ ਸੀ ਕਿ ਜਦੋਂ ਉਹ ਆਪਣੀ ਡਿਊਟੀ ਤੋਂ ਰਾਤ ਘਰ ਜਾ ਰਿਹਾ ਸੀ ਤਾਂ ਕਿਸ ਤਰ੍ਹਾਂ ਕਾਰ ਚਾਲਕ ਨੇ ਤੇਜ ਰਫ਼ਤਾਰ ਕਾਰਨ ਉਸਨੂੰ ਜਖਮੀ ਕਰ ਦਿੱਤਾ ਸੀ । ਜਿਸ ਤੋਂ ਬਾਅਦ ਪੁਲਸ ਨੇ ਜਖਮੀ ਦੇ ਬਿਆਨਾਂ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਕੀਤੀ ਗਈ ਜਾਂਚ ਦੇ ਆਧਾਰ 'ਤੇ ਕਾਰ ਚਾਲਕ (Car driver) ਦੀ ਭਾਲ ਕੀਤੀ ਅਤੇ ਫਿਰ ਉਸ ਵਿਰੁੱਧ ਕੇਸ ਦਰਜ ਕੀਤਾ । ਜਿਸ ਤੋਂ ਬਾਅਦ ਹੁਣ ਜਾ ਕੇ ਕਾਰ ਚਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਈ ਕੀਤੀ ਜਾ ਸਕੇਗੀੇ ।

Related Post

Instagram