ਸੀ. ਬੀ. ਆਈ. ਅਦਾਲਤ ਨੇ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜਮ ਐਲਾਨਿਆ
- by Jasbeer Singh
- April 17, 2026
ਸੀ. ਬੀ. ਆਈ. ਅਦਾਲਤ ਨੇ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜਮ ਐਲਾਨਿਆ ਮੋਹਾਲੀ, 17 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜਮ ਐਲਾਨ ਦਿੱਤਾ ਗਿਆ ਹੈ । ਕਦੋਂ ਵਾਪਰਿਆ ਸੀ ਕਾਰ ਬੰਬ ਧਮਾਕਾ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਵਿਖੇ ਬਣੀ ਜੋ ਪੰਜਾਬ ਦੀ ਇੱਕੋ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਇਕ ਮਹੱਤਵਪੂਰਨ ਹੁਕਮ ਜਾਰੀ ਕਰਦਿਆਂ ਨਾਮਧਾਰੀ ਸੰਪਰਦਾ ਦੇ ਮੁਲਜਮ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜਮ ਐਲਾਨਿਆਂ ਹੈ ਦਾ ਮੁੱਖ ਕਾਰਨ ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕਾ ਹੈ । ਕੀ ਸੀ ਪੂਰਾ ਮਾਮਲਾ ਇਹ ਮਾਮਲਾ 4 ਦਸੰਬਰ 2015 ਨੂੰ ਜਲੰਧਰ ਵਿਚ ਹਰਿਵੱਲਭ ਸੰਗੀਤ ਸਮਾਗਮ ਦੌਰਾਨ ਟਿਫ਼ਿਨ ਬੰਬ ਧਮਾਕੇ ਦੀ ਸਾਜ਼ਸ਼ ਦੇ ਦੋਸ਼ ਦਾ ਹੈ ਜਿਸ ਵਿਚ ਦਿਲੀਪ ਸਿੰਘ ’ਤੇ ਦੋਸ਼ ਲੱਗੇ ਸਨ। ਜਾਂਚ ਏਜੰਸੀਆਂ ਮੁਤਾਬਕ ਇਸ ਧਮਾਕੇ ਦਾ ਮਕਸਦ ਸਤਿਗੁਰੂ ਉਦੈ ਸਿੰਘ ਅਤੇ ਜਗਤਾਰ ਸਿੰਘ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਮਾਮਲਾ ਉਸ ਸਮੇਂ ਕਾਫੀ ਚਰਚਾ ਵਿਚ ਰਿਹਾ ਸੀ ਅਤੇ ਇਸ ਨਾਲ ਜੁੜੀ ਜਾਂਚ ਨੇ ਕਈ ਨਵੇਂ ਖੁਲਾਸੇ ਕੀਤੇ ਸਨ । ਪੇਸ਼ ਹੋਣ ਲਈ ਦਿੱਤਾ ਗਿਆ ਸੀ ਕੋਰਟ ਵਲੋਂ ਸਮਾਂ ਮਾਨਯੋਗ ਅਦਾਲਤ ਵਲੋਂ ਪਿਛਲੇ ਦਿਨੀ ਅਖਬਾਰਾਂ ਰਾਹੀਂ ਉਸ ਨੂੰ 30 ਦਿਨਾਂ ਵਿਚ ਪੇਸ਼ ਹੋਣ ਦੀ ਮਿਆਦ ਦਿਤੀ ਗਈ ਸੀ, ਜੋ ਕਿ ਪੂਰੀ ਹੋ ਚੁੱਕੀ ਸੀ। ਇਸ ਦੇ ਬਾਵਜੂਦ ਦਿਲੀਪ ਸਿੰਘ ਪੇਸ਼ ਨਹੀਂ ਹੋਇਆ ਤੇ ਹੁਣ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਭਗੌੜਾ ਮੁਲਜ਼ਮ ਐਲਾਨਦਿਆਂ ਸਬੰਧਤ ਅਧਿਕਾਰੀਆਂ ਨੂੰ ਉਸ ਦਾ ਨਾਂ ਰਿਕਾਰਡ ਵਿਚ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਮਾਮਲੇ ਦੇ ਸਰਕਾਰੀ ਗਵਾਹ ਨੇ ਦਿੱਤੀ ਸੀ ਕੋਰਟ ਵਿਚ ਅਰਜ਼ੀ ਇਸ ਦੌਰਾਨ ਸਰਕਾਰੀ ਗਵਾਹ ਸੁਰਿੰਦਰ ਸਿੰਘ ਨੇ ਅਦਾਲਤ ਵਿਚ ਪੇਸ਼ ਹੋ ਕੇ ਇਕ ਅਰਜ਼ੀ ਦਾਇਰ ਕਰਦਿਆਂ ਉਸ ਦਾ ਘਰ ਮੁਲਜ਼ਮਾਂ ਦੇ ਘਰਾਂ ਦੇ ਨੇੜੇ ਹੈ ਅਤੇ ਉਸ ਨੂੰ ਜਾਨ ਦਾ ਖ਼ਤਰਾ ਹੈ । ਅਦਾਲਤ ਨੇ ਪੁਲਸ ਕਮਿਸ਼ਨਰ ਜਲੰਧਰ ਨੂੰ ਹੁਕਮ ਦਿਤਾ ਕਿ ਗਵਾਹ ਦੀ ਅਰਜ਼ੀ ਦੀ ਜਾਂਚ ਕਰ ਕੇ ਉਸ ਦੀ ਸੁਰੱਖਿਆ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ।
