
ਸੀ. ਈ. ਓ, ਸਟੇਟ ਹੈਲਥ ਏਜੰਸੀ ਵੱਲੋਂ ਪ੍ਰਾਈਵੇਟ ਹਸਪਤਾਲ ਦੀ ਚੈਕਿੰਗ
- by Jasbeer Singh
- February 7, 2025

ਸੀ. ਈ. ਓ, ਸਟੇਟ ਹੈਲਥ ਏਜੰਸੀ ਵੱਲੋਂ ਪ੍ਰਾਈਵੇਟ ਹਸਪਤਾਲ ਦੀ ਚੈਕਿੰਗ ਪਟਿਆਲਾ : ਦਿਨੇਸ਼ ਚਿਲਡਰਨ ਹਸਪਤਾਲ, ਰਾਜਪੁਰਾ ਦੀ ਐ. ਬੀ- ਐਮ. ਐਮ. ਐਸ. ਬੀ. ਵਾਈ ਸਕੀਮ ਦੇ ਲਾਭਪਾਤਰੀਆਂ ਨੂੰ ਹਸਪਤਾਲ ਵਿੱਚ ਬੁੱਕ ਕਰਕੇ ਉਹਨਾਂ ਤੋਂ ਪੈਸੇ ਲੈਣ ਸਬੰਧੀ ਬਹੁਤ ਸ਼ਿਕਾਇਤਾਂ 104 ਨੰਬਰ ਸ਼ਿਕਾਇਤ ਆਨਲਾਈਨ ਪੋਰਟਲ ਤੋ ਪ੍ਰਾਪਤ ਹੋਈਆਂ ਹਨ, ਜਿਕਰਯੋਗ ਹੈ ਕਿ ਗਾਈਡਲਾਈਨਜ ਅਨੁਸਾਰ ਲਾਭਪਾਤਰੀਆਂ ਨੂੰ ਸਕੀਮ ਤਹਿਤ ਮੁਫਤ ਇਲਾਜ਼ ਮੁਹੱਈਆ ਕਰਵਾਉਣਾ ਹਸਪਤਾਲ ਦੀ ਪਹਿਲੀ ਜਿੰਮੀਵਾਰੀ ਹੈ। ਸੋ ਇਸ ਦੇ ਸਬੰਧ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ, ਪਟਿਆਲਾ ਵੱਲੋ ਪੂਰੀ ਪੜਤਾਲ ਕਰਕੇ ਰਿਪੋਰਟ ਸੀ. ਈ. ਓ. ਸ਼੍ਰੀਮਤੀ ਬਬੀਤਾ ਜੀ ਸਟੇਟ ਹੈਲਥ ਏਜੰਸੀ, ਪੰਜਾਬ ਜੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਭੇਜੀ ਗਈ ਹੈ। ਮਿਤੀ 6-2-25 ਸੀ. ਈ. ਓ. ਸ਼੍ਰੀਮਤੀ ਬਬੀਤਾ ਜੀ, ਸਟੇਟ ਹੇਲਥ ਏਜੰਸੀ, ਪੰਜਾਬ ਵੱਲੋ ਆਪਣੀ ਟੀਮ ਨਾਲ ਦਿਨੇਸ਼ ਚਿਲਡਰਨ ਹਸਪਤਾਲ, ਰਾਜਪੁਰਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਪਾਇਆ ਗਿਆ ਕਿ ਹਸਪਤਾਲ ਵਿੱਚ ਸਟੇਟ ਹੈਲਥ ਏਜੰਸੀ, ਪੰਜਾਬ ਦੀ ਗਾਈਡਲਾਈਨਸ ਅਨੁਸਾਰ ਜੋ ਸਟਾਫ ਹਸਪਤਾਲ ਵਿੱਚ ਮੋਜੂਦ ਹੋਣਾ ਚਾਹੀਦਾ ਸੀ ਉਹ ਮੌਕੇ ਤੇ ਉਪਲਭਦ ਨਹੀਂ ਸੀ । ਸੀ. ਈ. ਓ., ਸਟੇਟ ਹੈਲਥ ਏਜੰਸੀਪੰਜਾਬ ਵੱਲੋਂ ਇਸਦਾ ਸਖਤ ਨੋਟਿਸ ਲੈਂਦੇ ਹੋਏ ਹਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰਾਈਵੇਟ ਹਸਪਤਾਲ ਜੋ ਕਿ ਆਯੁਸ਼ਮਾਨ ਭਾਰਤ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਸੂਚੀਬੱਧ ਹਨ, ਉਹਨਾਂ ਨੂੰ ਸਕੀਮ ਦੀ ਗਾਈਡਲਾਈਨ ਅਨੁਸਾਰ ਸਾਰਾ ਸਟਾਫ ਅਤੇ ਇਨਫਰਾਸਟਰਕਚਰ ਪੂਰਾ ਕੀਤਾ ਜਾਵੇ, ਜੇਕਰ ਕਿਸੇ ਵੀ ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਖਾਮੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।