ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ
- by Jasbeer Singh
- January 15, 2026
ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ ਚੰਡੀਗੜ੍ਹ, 15 ਜਨਵਰੀ 2026 : ਲੋਕਾਂ ਨੂੰ ਡਿਜ਼ੀਟਲ ਅਰੈਸਟ ਰਾਹੀਂ ਸਾਈਬਰ ਧੋਖਾੜੀ ਕਰਨ ਵਾਲੇ ਸਾਈਬਰ ਠੱਗਾਂ ਦੇ ਗਿਰੋਹ ਦੇ ਛੇ ਮੈਂਬਰਾਂ ਨੂੰ ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਵਲੋਂ ਕਾਬੂ ਕੀਤਾ ਗਿਆ ਹੈ। ਸੁਪਰਡੈਂਟ ਸਾਈਬਰ ਸੈਲ ਨੇ ਕੀ ਕੀ ਜਾਣਕਾਰੀ ਦਿੱਤੀ ਚੰਡੀਗੜ੍ਹ ਸਾਈਬਰ ਸੈੱਲ ਸੁਪਰਡੈਂਟ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਕੇ. ਵਾਈ. ਸੀ. ਅਤੇ ਲੈਣ-ਦੇਣ ਦੀ ਜਾਂਚ ਕੀਤੀ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਵੀਨਾ ਰਾਣੀ (ਫਿਰੋਜ਼ਪੁਰ) ਦੇ ਨਾਮ ‘ਤੇ ਚੰਡੀਗੜ੍ਹ ਦੇ ਇੱਕ ਖਾਤੇ ਤੋਂ ਚੈੱਕ ਰਾਹੀਂ 4.50 ਲੱਖ ਕਢਵਾਏ ਗਏ ਸਨ । ਗ੍ਰਿ਼ਤਾਰ ਕੀਤੇ ਗਏ ਸਾਈਬਰ ਠੱਗਾਂ ਵਿਚੋਂ ਇਕ ਮਹਿਲਾ ਵੀ ਹੈ ਸ਼ਾਮਲ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਮੁੰਬਈ ਪੁਲਸ ਅਤੇ ਸੀ. ਬੀ. ਆਈ. ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਚੰਡੀਗੜ੍ਹ ਦੇ ਇੱਕ ਵਸਨੀਕ ਨਾਲ 38 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ । ਉਨ੍ਹਾਂ ਦੱਸਿਆ ਕਿ ਅਸਾਮ ਤੋਂ ਚੇਨਈ ਆਇਆ ਵੇਟਰ ਗਿਰੋਹ ਦਾ ਮੈਂਬਰ ਅਫਜ਼ਲ ਉਰਫ ਰੌਕੀ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਇਥੇ ਹੀ ਬਸ ਨਹੀਂ ਬੁੜੈਲ ਦੇ ਰਹਿਣ ਵਾਲੇ ਇੱਕ ਆਦਮੀ ਨੇ ਭਾਰਤੀ ਕਰੰਸੀ ਨੂੰ ਕ੍ਰਿਪਟੋ ਵਿਚ ਬਦਲਿਆ ਅਤੇ ਰੋਕੀ ਨੂੰ ਦੇ ਦਿੱਤਾ ਅਤੇ ਬਾਕੀ ਮੁਲਜ਼ਮਾਂ ਨੇ ਉਨ੍ਹਾਂ ਨੂੰ ਬੈਂਕ ਖਾਤੇ ਪ੍ਰਦਾਨ ਕੀਤੇ। ਕਿਸ ਕਿਸ ਵਲੋਂ ਕੀ ਕੀ ਕੰਮ ਠੱਗੀ ਮਾਰਨ ਜਾ ਰਿਹਾ ਸੀ ਕੀਤਾ ਠੱਗਾਂ ਵਿਚੋਂ ਜੋ ਇਕ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ ਨੂੰ ਤਕਨੀਕੀ ਨਿਗਰਾਨੀ ਦੇ ਆਧਾਰ ਤੇ ਸੈਕਟਰ-32, ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਨੇ ਪੁੱਛਗਿੱਛ ਦੌਰਾਨ ਧੋਖਾਧੜੀ ਵਾਲੇ ਫੰਡ ਕਢਵਾਉਣ ਅਤੇ ਕਮਿਸ਼ਨ ਲਈ ਭੇਜਣ ਦੀ ਗੱਲ ਕਬੂਲ ਕੀਤੀ ਹੈ। ਇਸ ਤੋਂ ਬਾਅਦ ਪੁਲਸ ਨੇ ਧਰਮਿੰਦਰ ਉਰਫ਼ ਲਾਡੀ, ਸੁਖਦੀਪ ਉਰਫ਼ ਸੁੱਖ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਪੁੱਛਗਿੱਛ ਤੋਂ ਪਤਾ ਲੱਗਾ ਕਿ ਧੋਖਾਧੜੀ ਕੀਤੇ ਫੰਡਾਂ ਨੂੰ ਕ੍ਰਿਪਟੋਕਰੰਸੀ (ਯੂ. ਐਸ. ਡੀ. ਟੀ.) ਵਿਚ ਬਦਲਿਆ ਜਾ ਰਿਹਾ ਸੀ। ਯੂ. ਐਸ. ਡੀ. ਟੀ. ਦੀ ਜਿੰਮੇਵਾਰੀ ਕੌਣ ਸੰਭਾਲ ਰਿਹਾ ਸੀ ਫੰਡਾਂ ਨੂੰ ਕ੍ਰਿਪਟੋ ਕਰੰਸੀ (ਯੂ. ਐਸ. ਡੀ. ਟੀ.) ਵਿਚ ਤਬਦੀਲੀ ਕਰਨ ਦੀ ਜਿੰਮੇਵਾਰੀ ਮੁਕੇਸ਼ ਉਰਫ਼ ਪ੍ਰਿੰਸ ਦੁਆਰਾ ਸੰਭਾਲੀ ਜਾ ਰਹੀ ਸੀ, ਜਿਸਨੂੰ ਬੁੜੈਲ (ਚੰਡੀਗੜ੍ਹ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੂਰਾ ਨੈੱਟਵਰਕ ਚੇਨਈ ਦੇ ਵਸਨੀਕ ਫਜ਼ਲ ਰੌਕੀ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ । ਪੁਲਸ ਟੀਮ ਨੇ ਚੇਨਈ ਵਿਚ ਛਾਪਾ ਮਾਰਿਆ ਅਤੇ ਫਜ਼ਲ ਰੋਕੀ ਨੂੰ ਉਸਦੇ ਕਿਰਾਏ ਦੇ ਕਮਰੇ ਤੋਂ ਗ੍ਰਿਫ਼ਤਾਰ ਕੀਤਾ । ਉਸ ਤੋਂ ਮੋਬਾਈਲ ਫੋਨ, ਲੈਪਟਾਪ, ਬੈਂਕ ਪਾਸਬੁੱਕ ਅਤੇ ਚੈੱਕਬੁੱਕ ਬਰਾਮਦ ਕੀਤੀਆਂ।
