post

Jasbeer Singh

(Chief Editor)

Punjab

ਮਹਿਲਾ ਬੀ. ਐਲ. ਓ. ਨੂੰ ਕੁੱਤੇ ਵਲੋਂ ਵੱਢਣ ਕਾਰਨ ਹਸਪਤਾਲ ਦਾਖਲ

post-img

ਮਹਿਲਾ ਬੀ. ਐਲ. ਓ. ਨੂੰ ਕੁੱਤੇ ਵਲੋਂ ਵੱਢਣ ਕਾਰਨ ਹਸਪਤਾਲ ਦਾਖਲ ਮੁਕੇਰੀਆਂ, 13 ਮਾਰਚ 2026 : ਪੰਜਾਬ ਦੇ ਮੁਕੇੇਰੀਆਂ ਦੇ ਇਕ ਖੇਤਰ ਵਿਖੇ ਬੀ. ਐਲ. ਓ. ਦੇ ਤੌਰ ਤੇ ਡਿਊਟੀ ਨਿਭਾ ਰਹੀ ਮਹਿਲਾ ਨੂੰ ਕੁੱਤੇ ਵਲੋਂ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਹੜੇ ਖੇਤਰ ਵਿਚ ਵਾਪਰਿਆ ਘਟਨਾਕ੍ਰਮ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਘਰ-ਘਰ ਜਾ ਕੇ ਸਰਵੇੇਖਣ ਕਰਕੇ ਡਾਟਾ ਇਕੱਠਾ ਕਰ ਰਹੀ ਮਹਿਲਾ ਕਰਮਚਾਰਨ ਬੂਥ ਲੈਵਲ ਆਫਿਸਰ (ਬੀ. ਐਲ. ਓ. ) ਨੂੰ ਕੁੱਤੇ ਵਲੋਂ ਵੱਢੇ ਜਾਣ ਦਾ ਪਤਾ ਚੱਲਿਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਇਲਾਜ ਲਈ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜ੍ਹਤ ਮਹਿਲਾ ਵਿਜੈ ਲਕਸ਼ਮੀ ਨੰਗਲ ਬਿਹਾਲਾਂ ਦੇ ਬੂਥ ਨੰ 244 ਤੇ ਬੀ. ਐਲ. ਓ. ਵਜੋਂ ਤਾਇਨਾਤ ਹੈ।

Related Post

Instagram