post

Jasbeer Singh

(Chief Editor)

Punjab

ਚੰਡੀਗੜ੍ਹ ਜਿਲਾ ਅਦਾਲਤ ਨੇ ਕੀਤੀ ਯੋਗਰਾਜ ਦੀ ਅਗਾਊਂ ਜ਼ਮਾਨਤ ਖਾਰਜ

post-img

ਚੰਡੀਗੜ੍ਹ ਜਿਲਾ ਅਦਾਲਤ ਨੇ ਕੀਤੀ ਯੋਗਰਾਜ ਦੀ ਅਗਾਊਂ ਜ਼ਮਾਨਤ ਖਾਰਜ

ਚੰਡੀਗੜ੍ਹ, 26 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court Chandigarh) ਵਲੋਂ ਅੱਜ ਐਕਟਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ (Anticipatory bail) ਰੱਦ ਕਰ ਦਿੱਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਜਿਲਾ ਅਦਾਲਤ ਨੇ ਜੋ ਅੱਜ ਸਾਬਕਾ ਭਾਰਤੀ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ (Yograj Singh) ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਹੈ ਉਹ ਮਹਿਲਾਵਾਂ ਪ੍ਰਤੀ ਕਥਿਤ ਤੌਰ `ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਨਾਲ ਸਬੰਧਤ ਹੈ ।

ਕਿਸ ਕਾਰਨ ਯੋਗਰਾਜ ਨੂੰ ਮੰਗਣੀ ਪਈ ਅਗਾਊਂ ਜ਼ਮਾਨਤ

ਯੋਗਰਾਜ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ । ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿੱਚ ਜਵਾਬ ਦਾਇਰ ਕਰਕੇ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ ਸੀ । ਇਹ ਸਾਰਾ ਵਿਵਾਦ 8 ਮਈ 2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ `ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ `ਲੁੱਖੇ` ਦੀ ਇੱਕ 17 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ ।

ਕੀ ਆਖ ਦਿੱਤਾ ਸੀ ਯੋਗਰਾਜ ਨੇ ਵੀਡੀਓ ਕਲਿਪ ਵਿਚ

ਵੀਡੀਓ ਕਲਿੱਪ ਵਿੱਚ ਯੋਗਰਾਜ ਸਿੰਘ ਦਾ ਕਿਰਦਾਰ `ਵਾਲੀਆ ਸਾਹਬ` ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕਿਰਦਾਰ ਨਾਲ ਗੱਲ ਕਰਦੇ ਹੋਏ ਕਥਿਤ ਤੌਰ `ਤੇ ਕਹਿੰਦਾ ਹੈ ਕਿ ਔਰਤ ਦੀ ਜਗ੍ਹਾ "ਦਿਨ ਵੇਲੇ ਚੁੱਲ੍ਹੇ-ਚੌਕੇ ਤੱਕ ਅਤੇ ਰਾਤ ਨੂੰ ਨਜ਼ਦੀਕੀ (ਸੰਬੰਧਾਂ) ਤੱਕ" ਹੁੰਦੀ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਦੋ ਵਕੀਲ ਐਡਵੋਕੇਟ ਉੱਜਵਲ ਭਸੀਨ ਦੀ ਸ਼ਿਕਾਇਤ `ਤੇ ਚੰਡੀਗੜ੍ਹ ਦੇ ਸੈਕਟਰ 36 ਥਾਣੇ ਵਿੱਚ ਯੋਗਰਾਜ ਸਿੰਘ ਖਿਲਾਫ਼ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 79 (ਮਹਿਲਾ ਦੀ ਹੇਠੀ ਕਰਨ ਦੇ ਇਰਾਦੇ ਨਾਲ ਸ਼ਬਦ ਜਾਂ ਇਸ਼ਾਰੇ ਵਰਤਣਾ) ਅਤੇ ਆਈ. ਟੀ. ਐਕਟ ਦੀ ਧਾਰਾ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ।

Related Post

Instagram