post

Jasbeer Singh

(Chief Editor)

Punjab

ਚੰਡੀਗੜ੍ਹ ਪੁਲਸ ਨੇ ਪੰਜ ਗੈਂਗਸਟਰਾਂ ਨੂੰ ਕੀਤਾ ਹਥਿਆਰਾਂ ਸਮੇਤ ਗ੍ਰਿਫ਼ਤਾਰ

post-img

ਚੰਡੀਗੜ੍ਹ ਪੁਲਸ ਨੇ ਪੰਜ ਗੈਂਗਸਟਰਾਂ ਨੂੰ ਕੀਤਾ ਹਥਿਆਰਾਂ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ, 6 ਮਈ 2026 : ਚੰਡੀਗੜ੍ਹ ਪੁਲਸ ਦੇ ਅਪ੍ਰੇੇਸ਼ਨ ਸੈਲ ਵਲੋਂ ਅਪ੍ਰੇ਼ਸ਼ਨ ਕਲੀਨ ਸਵੀਪ ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕਿਸ ਦੀ ਅਗਵਾਈ ਹੇਠ ਚਲਾਇਆ ਗਿਆ ਸੀ ਅਪ੍ਰੇੇਸ਼ਨ ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਸ ਦੇ ਅਪ੍ਰੇਸ਼ਨ ਸੈਲ ਵਲੋਂ ਜੋ ਅਪ੍ਰੇਸ਼ਨ ਕਲੀਨ ਸਵੀਪ ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਆਪ੍ਰੇਸ਼ਨ ਡੀ. ਆਈ. ਜੀ. ਰਾਜੀਵ ਰੰਜਨ ਸਿੰਘ ਅਤੇ ਐਸ. ਪੀ. (ਆਪ੍ਰੇਸ਼ਨਜ਼) ਗੀਤਾਂਜਲੀ ਖੰਡੇਲਵਾਲ ਦੇ ਨਿਰਦੇਸ਼ਾਂ `ਤੇ ਚਲਾਇਆ ਗਿਆ ਸੀ । ਡੀ. ਐਸ. ਪੀ. ਵਿਕਾਸ ਸਿ਼ਓਕੰਦ ਦੀ ਅਗਵਾਈ ਵਿੱਚ ਇੰਸਪੈਕਟਰ ਸਤਵਿੰਦਰ ਦੀ ਟੀਮ ਨੇ ਛਾਪੇਮਾਰੀ ਕਰਕੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ । ਕੀ ਕੀ ਬਰਾਮਦ ਕੀਤਾ ਗਿਆ ਹੈ ਗੈਂਗਸਟਰਾਂ ਕੋਲੋਂ ਪੁਲਸ ਵਲੋਂ ਜੋ ਅੱਜ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਦੇ ਕੋਲੋਂ 5 ਘਾਤਕ ਹਥਿਆਰ ਜਿਸ ਵਿੱਚ 4 ਸੈਮੀ-ਆਟੋਮੈਟਿਕ ਹਥਿਆਰ ਅਤੇ 1 ਦੇਸੀ ਕੱਟਾ, 9 ਜਿਊਂਦੇ ਕਾਰਤੂਸ ਅਤੇ ਇੱਕ ਫੋਰਡ ਫਿਗੋ ਕਾਰ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਹੈ ਕੌਣ ਕੌਣ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਸੰਜੂ ਕੰਚਾ, ਅਨਸ ਰਈਨ,ਬਲਵੰਤ, ਰਣਜੀਤ ਅਤੇ ਸੁਭਾਸ਼ ਸ਼ਾਮਲ ਹਨ । ਪੁਲਸ ਮੁਤਾਬਕ ਸੰਜੂ ਕੰਚਾ ਜੋ ਕਿ ਮਲੋਆ ਦਾ ਰਹਿਣ ਵਾਲਾ ਨੂੰ 18 ਅਪ੍ਰੈਲ ਨੂੰ ਸੈਕਟਰ-38 ਵੈਸਟ ਤੋਂ ਇੱਕ ਪਿਸਤੌਲ ਸਮੇਤ ਫੜਿਆ ਗਿਆ ਸੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੀ ਬਾਕੀ ਗੈਂਗਸਟਰਾਂ ਦਾ ਪਤਾ ਲਗਾਇਆ ਜਾ ਸਕਿਆ ਹੈ। ਇਸੇ ਤਰ੍ਹਾਂ ਅਨਸ ਰਈਨ ਜੋ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਨੂੰ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਸੀ, ਜਿੱਥੇ ਇਹ ਪਹਿਲਾਂ ਆਰ. ਡੀ. ਐਕਸ ਧਮਾਕਾਖੇਜ਼ ਸਮੱਗਰੀ ਨਾਲ ਫੜਿਆ ਗਿਆ ਸੀ । ਬਾਕੀ ਬੱਚੇ ਤਿੰਨ ਗੈਂਗਸਟਰਾਂ ਸਬੰਧੀ ਕੀ ਹੈ ਜਾਣਕਾਰੀ ਪਕੜੇ ਗਏ ਗੈਂਗਸਟਰ ਬਲਵੰਤ ਨੂੰ ਡਕੈਤੀ ਅਤੇ ਲੁੱਟ-ਖੋਹ ਵਰਗੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੋਣ ਤੇ ਸੈਕਟਰ-45 ਨੇੜੇ ਇੱਕ ਫੋਰਡ ਫਿਗੋ ਕਾਰ ਸਮੇਤ ਪਿੱਛਾ ਕਰਕੇ ਫੜਿਆ ਗਿਆ । ਇਸੇ ਤਰ੍ਹਾਂ ਰਣਜੀਤ ਨੂੰ ਜੋ ਪੁਲਸ ਸਟੇਸ਼ਨ-34 ਵਿੱਚ ਦਰਜ ਇਰਾਦਾ-ਏ-ਕਤਲ ਦੇ ਕੇਸ ਵਿੱਚ ਲੋੜੀਂਦਾ ਸੀ ਨੂੰ ਪਕੜਿਆ ਗਿਆ ਅਤੇ ਸੁਭਾਸ਼ ਇਹ ਖਤਰਨਾਕ ਕਾਲੀ ਸ਼ੂਟਰ ਦਾ ਨਜ਼ਦੀਕੀ ਸਾਥੀ ਅਤੇ ਉਸ ਦਾ `ਫੁੱਟ ਸੋਲਜਰ` ਦੱਸਿਆ ਜਾ ਰਿਹਾ ਹੈ ਸ਼ਾਮਲ ਹਨ ।

Related Post

Instagram