post

Jasbeer Singh

(Chief Editor)

Latest update

ਸ਼ਤਰੰਜ: ਦਿਵਿਆ ਦੇਸ਼ਮੁਖ ਨੇ ਜਿੱਤਿਆ ਕੁੜੀਆਂ ਦਾ ਵਿਸ਼ਵ ਜੂਨੀਅਰ ਖ਼ਿਤਾਬ

post-img

ਭਾਰਤ ਦੀ ਦਿਵਿਆ ਦੇਸ਼ਮੁਖ ਨੇ ਅੱਜ ਇੱਥੇ ਬੁਲਗਾਰੀਆ ਦੀ ਬੈਲੋਸਲਾਵਾ ਕ੍ਰਾਸਤੇਵਾ ਨੂੰ ਹਰਾ ਕੇ ਕੁੜੀਆਂ ਦਾ ਵਿਸ਼ਵ ਜੂਨੀਅਰ ਸ਼ਤਰੰਜ ਖ਼ਿਤਾਬ ਜਿੱਤ ਲਿਆ। ਇਸ ਜਿੱਤ ਨਾਲ ਕੌਮਾਂਤਰੀ ਮਾਸਟਰ ਦਿਵਿਆ ਨੇ ਟੂਰਨਾਮੈਂਟ ਦੀ ਸਮਾਪਤੀ ਸੰਭਾਵੀ 11 ਵਿੱਚੋਂ 10 ਅੰਕ ਲੈ ਕੇ ਕੀਤੀ। ਉਸ ਨੇ ਦੂਜੇ ਸਥਾਨ ’ਤੇ ਰਹੀ ਆਰਮੀਨੀਆ ਦੀ ਮਰੀਅਮ ਮਕਰਤਚਿਆਨ ਨੂੰ ਅੱਧੇ ਅੰਕ ਨਾਲ ਪਛਾੜ ਦਿੱਤਾ। ਮਰੀਅਮ ਨੇ ਇੱਕਪਾਸੜ ਮੁਕਾਬਲੇ ਵਿੱਚ ਭਾਰਤ ਦੀ ਰਕਸ਼ਿਤਾ ਰਵੀ ਨੂੰ ਹਰਾ ਕੇ ਉਸ ਦੀਆਂ ਤਗ਼ਮਾ ਜਿੱਤਣ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਆਜ਼ਰਬਾਈਜਾਨ ਦੀ ਅਯਾਨ ਅੱਲ੍ਹਾਵੇਰਦਿਯੇਵਾ ਨੇ ਰੂਸ ਦੀ ਨੌਰਮਨ ਸੇਨੀਆ ਨੂੰ ਹਰਾ ਕੇ 8.5 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਓਪਨ ਵਰਗ ਵਿੱਚ ਕਜ਼ਾਖ਼ਸਤਾਨ ਦੇ ਨੋਗਰਬੈਕ ਕਾਜ਼ੀਬੇਕ ਨੇ ਕੱਲ੍ਹ ਤੱਕ ਸਿਖਰ ’ਤੇ ਚੱਲ ਰਹੇ ਆਰਮੀਨੀਆ ਦੇ ਮਾਮੀਕੋਨ ਗ਼ਾਰਬਿਆਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ।

Related Post