ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ
- by Jasbeer Singh
- January 19, 2026
ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ ਅੰਮ੍ਰਿਤਸਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਵਿਖੇ ਇਕ ਇਤਿਹਾਸਕ ਸਮਾਗਮ ਤੋਂ ਪਹਿਲਾਂ ਸਰਕਾਰੀ ਡਿੱਗਰੀ ਕਾਲਜ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨੀਂਹ ਪੱਥਰ ਰੱਖਿਆ। ਆਪ ਦਾ ਉਦੇਸ਼ ਹਰ ਖੇਤਰ ਵਿਚ ਵਿਕਾਸ ਲਿਆਉਣਾ ਹੈ : ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਉਦੇਸ਼ ਹਰ ਖੇਤਰ ਵਿੱਚ ਵਿਕਾਸ ਲਿਆਉਣਾ ਹੈ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜੋ ਲੰਬੇ ਸਮੇਂ ਤੋਂ ਅਣਗੌਲਿਆ ਰਹੇ ਹਨ । ਅਜਨਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਣਾ ਇਸ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ। ਭਵਿੱਖ ਵਿੱਚ, ਇਹ ਸੰਸਥਾ ਅਜਨਾਲਾ ਖੇਤਰ ਵਿੱਚ ਵਿਕਾਸ ਦਾ ਇੱਕ ਨਵਾਂ ਪ੍ਰਤੀਕ ਬਣ ਜਾਵੇਗੀ। ਕਾਲਜ ਬਣਨ ਨਾਲ ਮਿਲੇਗਾ ੋਿਸੱਖਿਆ ਨੂੰ ਬੜਾਵਾ ਅਜਨਾਲਾ ਵਿਖੇ ਸਰਕਾਰੀ ਡਿੱਗਰੀ ਕਾਲਜ ਬਣਨ ਨਾਲ ਦੂਰ-ਦਰਾਡੇ ਜਾਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਹੁਤ ਹੀ ਨੇੜੇ ਸਿੱਖਿਆ ਲੈਣ ਵਿਚ ਮਦਦ ਮਿਲ ਸਕੇਗੀ। ਕਿਉ਼ਕਿ ਜਿਨ੍ਹਾਂ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਦੂਰ ਜਾਣ ਕਰਕੇ ਸਿੱਖਿਆ ਪ੍ਰਾਪਤ ਕਰਨ ਵਿਚ ਔਕੜਾਂ ਪੇਸ਼ ਆਉਂਦੀਆਂ ਸਨ ਉਹ ਹੁਣ ਦੂਰ ਹੋ ਸਕਣਗੀਆਂ।ਦੱਸਣਯੋਗ ਹੈ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਸਨ ਅਤੇ ਇਹ ਹੁਣ ਪੂਰਾ ਹੋ ਰਿਹਾ ਹੈ। ਇਸ ਕਾਲਜ ਦੇ ਨਿਰਮਾਣ ਨਾਲ ਅਜਨਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਹੁਣ ਉੱਚ ਸਿੱਖਿਆ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ।
