post

Jasbeer Singh

(Chief Editor)

Punjab

ਸਵੀਮਿੰਗ ਪੂਲ `ਚ ਡੁੱਬਣ ਕਾਰਨ ਹੋਈ ਬੱਚੇ ਦੀ ਮੌਤ

post-img

ਸਵੀਮਿੰਗ ਪੂਲ `ਚ ਡੁੱਬਣ ਕਾਰਨ ਹੋਈ ਬੱਚੇ ਦੀ ਮੌਤ

ਮੋਗਾ, 29 ਮਈ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਬੱਧਨੀ ਕਲਾਂ ਵਿਖੇ ਦੋਸਤਾਂ ਨਾਲ ਸਵੀਮਿੰਗ ਪੂਲ ਵਿਚ ਨਹਾਉਂਦੇ ਹੋਏ ਡੁੱਬਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨਾਬਾਲਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬੱਧਨੀ ਕਲਾਂ ਵਿਖੇ ਦੋਸਤਾਂ ਨਾਲ ਸਵਿਮਿੰਗ ਪੂਲ (swimming pool) ਵਿਚ ਨਹਾਉਣ ਗਏ ਜਿਸ 17 ਸਾਲਾ ਨਾਬਾਲਗ ਦੀ ਡੁੱਬਣ ਕਾਰਨ (Due to drowning) ਮੌਤ ਹੋ ਗਈ ਹੈ ਦਾ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਨਿਵਾਸੀ ਬੱਧਨੀ ਕਲਾਂ (Badhni Kalan) ਹੈ । ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮਨੀ ਜੋ ਦੁਕਾਨ `ਤੇ ਕੰਮ ਕਰਦਾ ਸੀ ਆਪਣੇ ਦੋਸਤਾਂ ਨਾਲ ਬੱਧਨੀ ਕਲਾਂ ਵਿਚ ਸਥਿਤ ਡੀ-7 ਸਵਿਮਿੰਗ ਪੂਲ ਵਿਚ ਨਹਾਉਣ ਗਿਆ ਸੀ ਪਰ ਉੱਥੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ।

ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਹਾਦਸੇ ਦੀ ਜਾਣਕਾਰੀ ਮਿਲਣ `ਤੇ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਜਸਵਿੰਦਰ ਸਿੰਘ ਸਹਾਇਕ ਥਾਣੇਦਾਰ ਸੰਤੋਖ ਸਿੰਘ ਪੁਲਸ ਪਾਰਟੀ ਸਮੇਤ ਮੌਕੇ `ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ । ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਚਾਨਕ ਵਾਪਰੀ ਹੈ, ਜਿਸ ਕਾਰਨ ਪੁਲਸ ਵਲੋਂ 194 ਬੀ. ਐੱਨ. ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Related Post

Instagram