post

Jasbeer Singh

(Chief Editor)

Punjab

ਬੋਰਵੈਲ ਵਿਚ ਡਿੱਗਿਆ ਬੱਚਾ ਆਖਰਕਾਰ ਸੁਰੱਖਿਅਤ ਕੱਢਿਆ ਬਾਹਰ

post-img

ਬੋਰਵੈਲ ਵਿਚ ਡਿੱਗਿਆ ਬੱਚਾ ਆਖਰਕਾਰ ਸੁਰੱਖਿਅਤ ਕੱਢਿਆ ਬਾਹਰ ਹੁਸਿ਼ਆਰਪੁਰ, 16 ਮਈ 2026 : ਪੰਜਾਬ ਦੇ ਜਿਲਾ ਹੁਸਿਆਰਪਰ ਦੇ ਚੱਕ ਸਮਾਣਾ ਵਿਖੇ ਬੋਰਵੈਲ ਵਿਚ ਡਿੱਗ ਗਏ ਬੱਚੇ ਨੂੰ ਆਖਰਕਰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਚੱਕ ਸਮਾਣਾ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਇੱਕ 4 ਸਾਲਾ ਬੱਚੇ ਨੂੰ ਲਗਭਗ ਨੌਂ ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਾਹਰ ਆਉਣ `ਤੇ, ਬੱਚਾ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਇਆ ।ਇਸ ਮੌਕੇ ਐਨ. ਡੀ. ਆਰ. ਐਫ., ਐਸ. ਡੀ. ਆਰ. ਐਫ., ਪੰਜਾਬ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਸਦਕਾ ਇਹ ਕਾਰਵਾਈ ਸਫਲ ਰਹੀ । ਦੱਸਣਯੋਗ ਹੈ ਕਿ ਬੀਤੇ ਦਿਨ ਬੱਚਾ ਖੇਡਦੇ ਸਮੇਂ ਬੋਰਵੈੱਲ ਵਿੱਚ ਡਿੱਗ ਗਿਆ ਸੀ ਜਿਥੇ ਉਹ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ। ਉਸ ਨੂੰ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਲਗਭਗ 12:40 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੇ ਨੂੰ ਖ਼ਤਰੇ ਤੋਂ ਬਾਹਰ ਘੋਸਿ਼ਤ ਕੀਤਾ ਗਿਆ । ਕੀ ਦੱਸਿਆ ਡੀ. ਸੀ. ਤੇ ਐਸ. ਐਸ. ਪੀ. ਡਿਪਟੀ ਕਮਿ਼ਨਰ ਅੰਸਿ਼ਕਾ ਜੈਨ ਅਤੇ ਐਸ. ਐਸ. ਪੀੲ ਸੰਦੀਪ ਕੁਮਾਰ ਮਲਿਕ ਨੇ ਸ਼ੁਰੂਆਤ ਤੋਂ ਹੀ ਇਸ ਕਾਰਵਾਈ ਦੀ ਅਗਵਾਈ ਕੀਤੀ । ਸਫਲ ਬਚਾਅ ਤੋਂ ਬਾਅਦ ਡੀ. ਸੀ. ਨੇ ਕਿਹਾ ਕਿ ਬੱਚੇ ਨੂੰ ਹੋਰ ਮੁਲਾਂਕਣ ਲਈ ਇੱਕ ਮੈਡੀਕਲ ਟੀਮ ਦੇ ਨਾਲ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਚੱਕ ਸਮਾਣਾ ਪਿੰਡ ਵਿੱਚ ਸ਼ਾਮ 4 ਵਜੇ ਦੇ ਕਰੀਬ ਵਾਪਰੀ । ਸੂਚਨਾ ਮਿਲਣ `ਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ `ਤੇ ਪਹੁੰਚੇ। ਮਜ਼ਦੂਰ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਗੁਰਕਰਨ ਸਿੰਘ ਆਪਣੇ ਘਰ ਦੇ ਨਾਲ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਇਹ ਬੋਰਵੈੱਲ ਲਗਭਗ 15 ਦਿਨਾਂ ਤੋਂ ਪੁੱਟਿਆ ਜਾ ਰਿਹਾ ਸੀ ।

Related Post

Instagram