
ਸਕੂਲਾਂ ਵਿਖੇ ਮੌਕ ਡਰਿੱਲਾਂ ਰਾਹੀਂ ਬੱਚੇ ਬਣ ਰਹੇ ਮਦਦਗਾਰ ਫ਼ਰਿਸ਼ਤੇ : ਡਾਕਟਰ ਕਰਮਜੀਤ ਕੌਰ
- by Jasbeer Singh
- December 17, 2024

ਸਕੂਲਾਂ ਵਿਖੇ ਮੌਕ ਡਰਿੱਲਾਂ ਰਾਹੀਂ ਬੱਚੇ ਬਣ ਰਹੇ ਮਦਦਗਾਰ ਫ਼ਰਿਸ਼ਤੇ : ਡਾਕਟਰ ਕਰਮਜੀਤ ਕੌਰ ਪਟਿਆਲਾ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਹੁਕਮਾਂ ਅਨੁਸਾਰ, ਵਿਦਿਆਰਥੀਆਂ ਅਧਿਆਪਕਾਂ ਨੂੰ ਆਫਤਾਵਾਂ, ਜੰਗਾਂ, ਘਰੇਲੂ ਘਟਨਾਵਾਂ ਸਮੇਂ ਜਾਨੀ ਅਤੇ ਮਾਲੀ ਸੁਰੱਖਿਆ ਅਤੇ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਲਈ, ਜ਼ੰਗੀ ਪੱਧਰ ਤੇ ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਜਾ ਭੁਚਾਲ ਹੜਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਨਾਮੀ ਸੰਸਥਾ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜ਼ੋ ਕਿਸੇ ਵੀ ਦੁਰਘਟਨਾ ਆਫ਼ਤ ਜਾਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀਆਂ ਤੋਂ ਬਚਾਇਆ ਜਾਏ, ਇਹ ਜਾਣਕਾਰੀ ਦਿੰਦੇ ਹੋਏ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਰਜਿਸਟ੍ਰਾਰ ਪੰਜਾਬੀ ਯੂਨੀਵਰਸਿਟੀ, ਜ਼ਿਲਾ ਸਿੱਖਿਆ ਅਫਸਰਾਂ ਅਤੇ ਸਿਵਲ ਸਰਜਨ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵੱਧ ਤੋਂ ਵੱਧ ਨੋਜਵਾਨਾਂ ਅਤੇ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਲਈ ਤਿਆਰ ਕੀਤਾ ਜਾਵੇ । ਡਾਕਟਰ ਕਰਮਜੀਤ ਕੌਰ, ਪ੍ਰਿੰਸੀਪਲ ਪੀ. ਐਮ. ਸ਼੍ਰੀ ਸੀਨੀਅਰ ਸੈਕੰਡਰੀ ਕੰਨਿਆ ਸਮਾਰਟ ਸਕੂਲ ਸਨੋਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ 8 ਰਾਹਤ ਕਾਰਜਾਂ ਲਈ ਟੀਮਾਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਗਿਣਤੀ ਕਰਨੀ, ਇਮਾਰਤਾਂ ਵਿਖੇ ਫ਼ਸੇ ਲੋਕਾਂ ਨੂੰ ਰੈਸਕਿਯੂ ਕਰਕੇ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਰਸੀਆਂ ਚੂਨੀਆਂ ਚਾਦਰਾਂ ਬਾਸਾ ਦੇ ਸਟੇਚਰ, ਪੱਟੀਆਂ ਫੱਟੀਆਂ ਨਾਲ ਖ਼ੂਨ ਬੰਦ ਕਰਨੇ ਅਤੇ ਟੁੱਟੇ ਅੰਗਾਂ ਨੂੰ ਅਹਿੱਲ ਕਰਨਾ, ਪੁਲਿਸ, ਪ੍ਰਸ਼ਾਸਨ, ਹਸਪਤਾਲਾਂ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣਾ, ਚੋਰਾਂ ਤੋਂ ਬਚਾਉਣ, ਕੰਟਰੋਲ ਰੂਮ ਆਦਿ ਟੀਮਾਂ ਬਣਾ ਕੇ ਮੌਕ ਡਰਿੱਲ ਕਰਵਾਈ । ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਕਰਮਜੀਤ ਕੌਰ ਨੇ ਆਵਾਜਾਈ ਹਾਦਸਿਆਂ, ਸਾਇਬਰ ਸੁਰੱਖਿਆ, ਕਿਡਨੈਪਿੰਗ ਅਤੇ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ । ਗੁਰਜਾਪ ਸਿੰਘ, ਸਾਬਕਾ ਪੁਲਸ ਅਫਸਰ, ਸਕੂਲ ਮੈਨੇਜਰ ਸੁਰਿੰਦਰ ਸਿੰਘ, ਲਵਲੀ ਇਨੋਸੈਟ ਨੇ ਮੌਕ ਡਰਿੱਲਾਂ ਦੌਰਾਨ ਵੰਲਟੀਅਰਾਂ ਦੀ ਸਹਾਇਤਾ ਕੀਤੀ । ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਸੜਕਾਂ , ਘਰੇਲੂ ਅਤੇ ਵਿਉਪਾਰਕ ਅਦਾਰਿਆਂ ਵਿਖੇ ਵਾਪਰ ਰਹੀਆਂ ਘਟਨਾਵਾ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਆਦਿ ਮੌਕ ਡਰਿੱਲਾਂ ਕਰਵਾਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ /ਨਾਗਰਿਕਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸ਼੍ਰੀ ਕਾਕਾ ਰਾਮ ਵਰਮਾ, ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਵਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਮਹਲਿਆ ਕਾਲੋਨੀਆਂ ਭੀੜ ਵਾਲੀਆਂ ਇਮਾਰਤਾਂ, ਹਸਪਤਾਲਾਂ, ਪੈਟਰੋਲ ਪੰਪਾਂ, ਧਾਰਮਿਕ ਸਮਾਗਮਾਂ ਆਦਿ ਵਿਖੇ ਸਾਲ ਵਿੱਚ ਦੋ ਤਿੰਨ ਵਾਰ ਜਰੂਰ ਹੋਣੀਆਂ ਚਾਹੀਦੀਆਂ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.