post

Jasbeer Singh

(Chief Editor)

National

ਬੱਸ ਅਤੇ ਟਿੱਪਰ ਦੀ ਟੱਕਰ `ਚ 6 ਜਣਿਆਂ ਦੀ ਹੋਈ ਮੌਤ

post-img

ਬੱਸ ਅਤੇ ਟਿੱਪਰ ਦੀ ਟੱਕਰ `ਚ 6 ਜਣਿਆਂ ਦੀ ਹੋਈ ਮੌਤ ਗੁਜਰਾਤ : ਭਾਰਤ ਦੇਸ਼ ਦੇ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ `ਚ ਸਵੇਰੇ ਇਕ ਹਾਈਵੇਅ `ਤੇ ਇਕ ਨਿਜੀ ਬੱਸ ਅਤੇ `ਟਿੱਪਰ` ਵਿਚਾਲੇ ਹੋਈ ਟੱਕਰ `ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 10 ਹੋਰ ਜ਼ਖ਼ਮੀ ਹੋ ਗਏ । ਪੁਲਸ ਸੁਪਰਡੈਂਟ ਹਰਸ਼ਦ ਪਟੇਲ ਨੇ ਦਸਿਆ ਕਿ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਟਰਪਜ ਪਿੰਡ ਨੇੜੇ ਵਾਪਰਿਆ, ਜਦੋਂ ਬੱਸ ਭਾਵਨਗਰ ਤੋਂ ਮਹੂਵਾ ਵਲ ਜਾ ਰਹੀ ਸੀ । ਪਟੇਲ ਨੇ ਦਸਿਆ ਕਿ ਬੱਸ ਨੇ ਟਿੱਪਰ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ । ਪੁਲਿਸ ਸੁਪਰਡੈਂਟ ਅਨੁਸਾਰ ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਤੋਂ ਦਸ ਹੋਰ ਜ਼ਖ਼ਮੀ ਹੋ ਗਏ । ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਦਾ ਹਸਪਤਾਲ `ਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਅਧਿਕਾਰੀਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ।

Related Post