ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ
- by Jasbeer Singh
- November 15, 2025
ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ ਕਾਬੁਲ, 15 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ਦੇ ਪੱਛਮੀ ਪਾਸੇ ਤਿੰਨ ਬੱਚਿਆਂ ਦੀ ਬੰਬ ਫਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਰ ਰਹੇ ਸੀ ਬੱਚੇ ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਫਟਣ ਨਾਲ ਜੋ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਦਾ ਮੁੱਖ ਕਾਰਨ ਬੱਚਿਆਂ ਵਲੋਂ ਬੰਬ ਨੂੰ ਖਿਡੌਣਾ ਸਮਝ ਕੇ ਖੇਡਿਆ ਜਾਣਾ ਸੀ।ਉਕਤ ਬੰਬ ਪੱਛਮੀ ਅਫ਼ਗ਼ਾਨਿਸਤਾਨ ਦੇ ਬਦਗਿਸ ਸੂਬੇ ਵਿਚ ਪਿਛਲੀਆਂ ਜੰਗਾਂ ਤੋਂ ਬਚਿਆ ਹੋਇਆ ਇਕ ਗੋਲਾ ਬਾਰੂਦ ਸੀ। ਪੁਲਸ ਨੇ ਕੀ ਦਿੱਤੀ ਜਾਣਕਾਰੀ ਉਕਤ ਘਟਨਾਕ੍ਰਮ ਸਬੰਧੀ ਪੁਲਸ ਦੇ ਬੁਲਾਰੇ ਸਦੀਕੁੱਲਾ ਸਦੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਦਕਿਸਮਤ ਬੱਚਿਆਂ ਨੂੰ ਇਕ ‘ਖਿਡੌਣੇ ਵਰਗੀ ਚੀਜ਼’ ਲੱਭੀ ਅਤੇ ਉਹ ਉਸ ਨਾਲ ਖੇਡਣ ਲੱਗੇ ਪਰ ਉਹ ਯੰਤਰ ਅਚਾਨਕ ਫਟ ਗਿਆ, ਜਿਸ ਕਾਰਨ ਤਿੰਨੇ ਬੱਚੇ ਮੌਕੇ ’ਤੇ ਹੀ ਮਾਰੇ ਗਏ । ਬੁਲਾਰੇ ਨੇ ਦਸਿਆ ਕਿ ਇਹ ਇਸੇ ਸੂਬੇ ’ਚ ਪਿਛਲੇ ਇਕ ਹਫ਼ਤੇ ਦੇ ਅੰਦਰ ਵਾਪਰੀ ਇਸ ਕਿਸਮ ਦੀ ਦੂਜੀ ਘਟਨਾ ਹੈ । ਇਸ ਤੋਂ ਇਕ ਹਫ਼ਤਾ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ਵਿਚ ਦੋ ਬੱਚਿਆਂ ਦੀ ਜਾਨ ਚਲੀ ਗਈ ਸੀ।
