ਜੰਮੂ-ਕਸ਼ਮੀਰ ਦੇ ਨੌਗਾਮ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ
- by Jasbeer Singh
- November 15, 2025
ਜੰਮੂ-ਕਸ਼ਮੀਰ ਦੇ ਨੌਗਾਮ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ ਜੰਮੂ ਕਸ਼ਮੀਰ, 15 ਨਵੰਬਰ 2025 : ਜੰਮੂ-ਕਸ਼ਮੀਰ ਦੇ ਨੌਗਾਮ ਪੁਲਸ ਥਾਣੇ ਵਿਚ ਧਮਾਕਾ ਹੋਣ ਨਾਲ 9 ਜਵਾਨਾਂ ਦੇ ਸ਼ਹੀਦ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਆਇਆ ਹੈ। ਧਮਾਕਾਖੇਜ ਸਮੱਗਰੀ ਪਕੜੀ ਗਈ ਸੀ ਫਰੀਦਾਬਾਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਨੌਗਾਮ ਥਾਣੇ ਵਿਚ ਜੋ ਬੀਤੀ ਦੇਰ ਰਾਤ ਬਲਾਸਟ ਹੋਇਆ ਹੈ ਵਿਚ ਜੋ ਧਮਾਕਾਖੇਜ ਸਮੱਗਰੀ ਸੀ ਉਹ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿੱਚ ਇੱਕ ਵ੍ਹਾਈਟ-ਕਾਲਰ ਅੱਤਵਾਦੀ ਨੈੱਟਵਰਕ ਤੋਂ ਜ਼ਬਤ ਕੀਤੀ ਗਈ ਅਮੋਨੀਅਮ ਨਾਈਟ੍ਰੇਟ ਹੈ। ਉਕਤ ਧਮਾਕਾਖੇਜ ਸਮੱਗਰੀ ਨਾਲ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਪੁਲਸ ਸਟੇਸ਼ਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗ ਗਈ ।ਇਥੇ ਹੀ ਬਸ ਨਹੀਂ ਧਮਾਕੇ ਵਿੱਚ ਇੱਕ ਪੁਲਸ ਇੰਸਪੈਕਟਰ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ ਹੈ ਪਰ ਹਾਲੇ ਤੱਕ ਵੀ ਪੁਲਸ ਨੇ ਅਧਿਕਾਰਤ ਤੌਰ `ਤੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਧਮਾਕੇ ਵਿਚ ਜ਼ਖ਼ਮੀਆਂ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ ਥਾਣੇ ਵਿਚ ਹੋਏ ਜਬਰਦਸਤ ਧਮਾਕੇ ਦੇ ਕਾਰਨ ਜ਼ਿਥੇ ਵੱਡੇ ਪੱਧਰ ਤੇ ਮਾਲੀ ਤਬਾਹੀ ਹੋਈ, ਉਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਸਮੇਂ ਡੀ. ਐਸ. ਪੀ. ਰੈਂਕ ਦੇ ਇੱਕ ਅਧਿਕਾਰੀ ਅਤੇ ਇੱਕ ਤਹਿਸੀਲਦਾਰ ਸਮੇਤ ਲਗਭਗ 50 ਲੋਕ ਪੁਲਸ ਥਾਣੇ ਅੰਦਰ ਮੌਜੂਦ ਸਨ । ਅਧਿਕਾਰੀਆਂ ਦੀ ਰਿਪੋਰਟ ਹੈ ਕਿ ਧਮਾਕੇ ਸਮੇਂ 27 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 24 ਪੁਲਸ ਕਰਮਚਾਰੀ ਹਨ । ਪੰਜ ਨੂੰ ਆਰਮੀ ਬੇਸ ਹਸਪਤਾਲ ਅਤੇ ਬਾਕੀ ਨੂੰ ਸ਼੍ਰੀਨਗਰ ਦੇ ਕਿਸੇ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਸੇ ਵੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਅਤੇ ਇਸਨੂੰ ਹਾਦਸਾ ਦੱਸਿਆ ਹੈ।
