post

Jasbeer Singh

(Chief Editor)

National

ਚੀਨ ਨੇ ਸਮੁੰਦਰ ਦੇ ਪਾਣੀ ਨਾਲ ਬਣਾਇਆ ‘ਭਵਿੱਖ ਦਾ ਪੈਟਰੋਲ`

post-img

ਚੀਨ ਨੇ ਸਮੁੰਦਰ ਦੇ ਪਾਣੀ ਨਾਲ ਬਣਾਇਆ ‘ਭਵਿੱਖ ਦਾ ਪੈਟਰੋਲ` ਬੀਜਿੰਗ, 19 ਦਸੰਬਰ 2025 : ਚੀਨ ਦੀ ਇਕ ਫੈਕਟਰੀ ਨੇ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਦਾ ਉਪਾਅ ਪੇਸ਼ ਕਰ ਦਿੱਤਾ ਹੈ। ਦਰਅਸ਼ਲ ਚੀਨ ਦੇ ਰਿਜਾਓ ਸ਼ਹਿਰ ਵਿਚ ਇਕ ਪਲਾਂਟ ਸਮੁੰਦਰ ਦੇ ਪਾਣੀ ਨੂੰ ਭਵਿੱਖ ਦੇ ਪੈਟਰੋਲ ਜਾਂ ਈਂਧਨ ਗ੍ਰੀਨ ਹਾਈਡ੍ਰੋਜਨ ਵਿਚ ਬਦਲ ਰਿਹਾ ਹੈ। 24 ਰੁਪਏ `ਚ ਤਿਆਰ ਹੋ ਰਿਹਾ `ਗ੍ਰੀਨ ਹਾਈਡ੍ਰੋਜਨ` ਤੇ ਪੀਣ ਵਾਲਾ ਪਾਣੀ ਇਸ ਤੋਂ ਇਲਾਵਾ ਸਮੁੰਦਰ ਦੇ ਪਾਣੀ ਨੂੰ ਪੀਣ ਲਾਇਕ ਪਾਣੀ ਵਿਚ ਤਬਦੀਲ ਕਰਨ ਦਾ ਕੰਮ ਵੀ ਇਸ ਪਲਾਂਟ ਵਿਚ ਹੋ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਿਚ ਆਉਣ ਵਾਲੀ ਲਾਗਤ ਸਿਰਫ 24 ਰੁਪਏ ਪ੍ਰਤੀ ਕਿਊਬਿਕ ਮੀਟਰ ਹੈ। ਚਲੋ ਇਸ ਕਮਾਲ ਦੀ ਟੈਕਨਾਲੋਜੀ ਬਾਰੇ ਡਿਟੇਲ * ਵਿਚ ਸਮਝਦੇ ਹਾਂ । ਚੀਨ ਨੇ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਈਂਧਨ ਬਣਾ ਕੇ ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਦੋਵਾਂ ਨੂੰ ਹੈਰਾਨ ਕਰ ਦਿੱਤਾ। ਹੈ । ਚੀਨ ਨੇ ਸ਼ਾਨਡੋਂਗ ਸੂਬੇ ਵਿਚ ਕੀਤੀ ਹੈ ਫੈਕਟਰੀ ਸ਼ੁਰੁ ਦਰਅਸਲ ਚੀਨ ਨੇ ਸ਼ਾਨਡੋਂਗ ਸੂਬੇ ਵਿਚ ਇਕ ਅਜਿਹੀ ਫੈਕਟਰੀ ਸ਼ੁਰੂ ਕੀਤੀ ਹੈ, ਜੋ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਪੈਟਰੋਲ ਭਾਵ `ਗ੍ਰੀਨ ਹਾਈਡ੍ਰੋਜਨ` ਤਿਆਰ ਕਰਦੀ ਹੈ। ਬੱਸ ਇੰਨਾ ਹੀ ਨਹੀਂ ਇਹ ਫੈਕਟਰੀ ਸਮੁੰਦਰ ਦੇ ਪਾਣੀ ਨੂੰ ਗ੍ਰੀਨ ਈਂਧਨ ਦੇ ਨਾਲ-ਨਾਲ ਸਾਫ ਪੀਣ ਵਾਲੇ ਪਾਣੀ ਵਿਚ ਵੀ ਬਦਲ ਰਹੀ ਹੈ। ਚੀਨ ਦਾ ਇਹ ਅਜੂਬਾ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਪੀਣ ਵਾਲੇ ਪਾਣੀ ਦੀ ਕਮੀ ਅਤੇ ਪੈਟਰੋਲ-ਡੀਜ਼ਲ ਵਰਗੇ ਈਂਧਨਾਂ ਦਾ ਵਾਤਾਵਰਣ `ਤੇ ਵੱਧਦੇ ਬੋਝ ਨੂੰ ਇਕੱਠੇ ਹੱਲ ਕਰ ਦਿੰਦਾ ਹੈ।

Related Post

Instagram