post

Admin

(Chief Editor)

National

ਭਾਰਤ `ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਚੀਨੀ ਨਾਗਰਿਕ ਗ੍ਰਿਫ਼ਤਾਰ

post-img

ਭਾਰਤ `ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਚੀਨੀ ਨਾਗਰਿਕ ਗ੍ਰਿਫ਼ਤਾਰ

ਨੋਇਡਾ, 29 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਚੀਨੀ ਨਾਗਰਿਕ ਨੂੰ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ 'ਤੇ ਗ੍ਰਿ਼ਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਪੁਲਸ ਨੇ

ਮਿਲੀ ਜਾਣਕਾਰੀ ਅਨੁਸਾਰ ਇਕ ਗੁਪਤ ਸੂਚਨਾ `ਤੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ `ਚ ਨੋਇਡਾ (Noida) ਦੇ ਬੀਟਾ-2 ਪੁਲਸ ਸਟੇਸ਼ਨ ਦੀ ਪੁਲਸ ਨੇ ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੇ ਇਕ ਚੀਨੀ ਨਾਗਰਿਕ (Chinese citizen) ਨੂੰ ਸੋਮਵਾਰ ਰਾਤ ਸਮੇਂ ਗ੍ਰਿਫ਼ਤਾਰ ਕੀਤਾ ਸਬੰਧੀ ਜਾਣਕਾਰੀ ਦਿੰਦਿਆਂ ਬੀਟਾ-2 ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਚੀਨੀ ਨਾਗਰਿਕ ਸੋਂਗ ਸਿ਼ਆਓਮੀ (38) ਨੂੰ ਐੱਨ. ਆਰ. ਆਈ. ਸਿਟੀ ਨੇੜੇ ਗ੍ਰਿਫ਼ਤਾਰ ਕੀਤਾ ਗਿਆ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਨੋਇਡਾ ਪੁਲਸ (Noida Police) ਵਲੋਂ ਉਕਤ ਚੀਨੀ ਨਾਗਰਿਕ ਦੀ ਕੀਤੀ ਗਈ ਜਾਂਚ ਕਰਨ `ਤੇ ਪਤਾ ਲੱਗਿਆ ਕਿ ਉਹ 26 ਜੂਨ-2019 ਤੋਂ 25 ਜੂਨ- 2020 ਤੱਕ ਦੇ ਜਾਇਜ਼ ਵੀਜ਼ੇ `ਤੇ ਭਾਰਤ ਆਇਆ ਸੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਗੈਰ-ਕਾਨੂੰਨੀ ਢੰਗ ਨਾਲ ਭਾਰਤ `ਚ ਹੀ ਰਹਿਣ ਲੱਗ ਪਿਆ । ਪੁਲਸ ਨੇ ਦੱਸਿਆ ਕਿ ਚੀਨੀ ਨਾਗਰਿਕ ਨੇ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰ ਕੇ ਪੈਨ ਕਾਰਡ ਤੇ ਹੋਰ ਦਸਤਾਵੇਜ਼ ਵੀ ਬਣਾ ਲਏ ਤੇ ਗ੍ਰੇਟਰ ਨੋਇਡਾ ਦੀ ਜੇ. ਪੀ. ਗ੍ਰੀਨ ਸੋਸਾਇਟੀ `ਚ ਰਹਿਣਾ ਸ਼ੁਰੂ ਕਰ ਦਿੱਤਾ ।

Related Post

Instagram