ਥਾਣਾ ਸਿਟੀ ਰਾਜਪੁਰਾ ਨੇ ਕੀਤਾ ਪਤਨੀ ਦੀ ਸਿ਼ਕਾਇਤ ਦੇ ਪਤੀ ਰਿੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੇਸ ਦਰਜ
- by Jasbeer Singh
- August 3, 2024
ਥਾਣਾ ਸਿਟੀ ਰਾਜਪੁਰਾ ਨੇ ਕੀਤਾ ਪਤਨੀ ਦੀ ਸਿ਼ਕਾਇਤ ਦੇ ਪਤੀ ਰਿੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੇਸ ਦਰਜ ਰਾਜਪੁਰਾ, 3 ਅਗਸਤ () : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿ਼ਕਾਇਤਕਰਤਾ ਚਾਰੂ ਕਾਲੜਾ ਪਤਨੀ ਮਨਿਕ ਮੱਕੜ ਵਾਸੀ ਪੰਜੀਰੀ ਪਲਾਟ ਹਾਲ ਵਾਸੀ ਪਿੱਛੇ ਸਭਾ ਗੁਰਦੁਆਰਾ ਰਾਜਪੁਰਾ ਵਿਰੁੱਧ ਧਾਰਾ 406, 498 ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਿਕ ਮੱਕੜ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ. 2929 ਨੇੜੇ ਪੰਜੀਰੀ ਪਲਾਟ ਰਾਜਪੁਰਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਚਾਰੂ ਕਾਲੜਾ ਨੇ ਦੱਸਿਆ ਕਿ ਉਸਦਾ ਵਿਆਹ 23 ਜਨਵਰੀ 2022 ਨੂੰ ਮਨਿਕ ਮੱਕੜ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਉਸਨੂੰ ਮਨਿਕ ਵਲੋਂ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਸਿ਼ਕਾਇਤਕਰਤਾ ਚਾਰੂ ਨੇ ਦੱਸਿਆ ਕਿ ਉਸਦਾ ਦਾਜ ਦਾ ਸਮਾਨ ਵੀ ਮਨਿਕ ਦੇ ਕਬਜੇ ਵਿਚ ਹੀ ਹੈ, ਜਿਸਦੇ ਚਲਦਿਆਂ ਜਾਂਚ ਕਰਨ ਉਪਰੰਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
