post

Jasbeer Singh

(Chief Editor)

National

ਕੇਰਲ `ਚ ਹੋਈ ਭਾਜਪਾ ਤੇ ਮਾਰਕਸੀ ਵਰਕਰਾਂ ਵਿਚਾਲੇ ਝੜਪ

post-img

ਕੇਰਲ `ਚ ਹੋਈ ਭਾਜਪਾ ਤੇ ਮਾਰਕਸੀ ਵਰਕਰਾਂ ਵਿਚਾਲੇ ਝੜਪ ਤਿਰੂਵਨੰਤਪੁਰਮ, 21 ਅਪ੍ਰੈਲ 2026 : ਭਾਰਤ ਦੇਸ਼ ਦੇੇ ਸੂਬੇ ਕੇਰਲ ਵਿਖੇ ਭਾਜਪਾ ਤੇ ਮਾਰਕਸੀ ਵਰਕਰਾਂ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਕੇਰਲ ਦੇ ਨੇਟਯਮ `ਚ 2 ਰਿਸ਼ਤੇਦਾਰਾਂ ਦਰਮਿਆਨ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਭਾਜਪਾ ਤੇ ਮਾਰਕਸੀ ਵਰਕਰਾਂ ਦਰਮਿਆਨ ਝੜਪ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਇਹ ਝੜਪ ਐਤਵਾਰ ਰਾਤ ਨੇਟਯਮ ਦੇ ਮਾਲਾਮੁਕਲ `ਚ ਹੋਈ। ਇਸ ਸਬੰਧੀ ਭਾਜਪਾ ਤੇ ਮਾਰਕਸੀ ਪਾਰਟੀ ਦੇ 94 ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕੀ ਆਖਿਆ ਗਿਆ ਹੈ ਐਫ. ਆਈ. ਆਰ. ਵਿਚ ਐੱਫ. ਆਈ. ਆਰ. `ਚ ਕਿਹਾ ਗਿਆ ਹੈ ਕਿ ਝੜਪ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਰਾਤ 8:30 ਵਜੇ ਮਾਲਾਮੁਕਲ `ਚ ਸੇਂਟ ਸੇਬੇਸਟੀਅਨ ਚਰਚ ਨੇੜੇ ਪਹੁੰਚੀ । ਇਹ ਘਟਨਾ 2 ਰਿਸ਼ਤੇਦਾਰ ਜਿਨ੍ਹਾਂ `ਚੋਂ ਇਕ ਭਾਜਪਾ ਵਰਕਰ ਤੇ ਦੂਜਾ ਮਾਰਕਸੀ ਹਮਾਇਤੀ ਹੈ, ਦਰਮਿਆਨ ਜ਼ਮੀਨੀ ਵਿਵਾਦ ਕਾਰਨ ਹੋਈ। ਦੋਹਾਂ ਧਿਰਾਂ ਨੇ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਤੇ ਜਵਾਬੀ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਹਨ।

Related Post

Instagram