

ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਦਾ ਹੋਇਆ ਤਬਾਦਲਾ ਪਰਮਜੀਤ ਸਿੰਘ ਕਰਨਗੇ ਬਤੌਰ ਨਿਗਮ ਕਮਿਸ਼ਨਰ ਜੁਆਇਨ ਚੰਡੀਗੜ੍ਹ, 14 ਅਕਤੂਬਰ 2025 : ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਇਕ ਹੁਕਮ ਜਾਰੀ ਕਰਕੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਦਾ ਇਥੋਂ ਤਬਾਦਲਾ ਕਰਦਿਆਂ ਆਈ. ਏ. ਐਸ. ਅਧਿਕਾਰੀ ਪਰਮਜੀਤ ਸਿੰਘ ਨੂੰ ਬਤੌਰ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹੁਕਮਾਂ ਵਿਚ ਨਿਗਮ ਕਮਿਸ਼ਨਰ ਰਹੇ ਪਰਮਵੀਰ ਸਿੰਘ ਨੂੰ ਹੁਕਮ ਦਾਗੇ ਗਏ ਹਨ ਉਹ ਇਸ ਸਬੰਧੀ ਸਕੱਤਰ ਪ੍ਰਸੋਨਲ ਨੂੰ ਰਿਪੋਰਟ ਕਰਨਗੇ ਕਿਊਂਕਿ ਉਨ੍ਹਾਂ ਦੀ ਅਗਲੀ ਤਾਇਨਾਤੀ ਦੇ ਹੁਕਮ ਸਰਕਾਰ ਵਲੋਂ ਬਾਅਦ ਵਿਚ ਜਾਰੀ ਕੀਤੇ ਜਾਣਗੇ।