
ਥਾਣਾ ਲਾਹੌਰੀ ਗੇਟ ਪੁਲਸ ਨੇ ਕੀਤਾ ਪੀ. ਟੀ. ਆਈ. ਟੀਚਰ ਵਿਰੁੱਧ ਪੋਸਕੋ ਐਕਟ ਤਹਿਤ ਕੇੇਸ ਦਰਜ
- by Jasbeer Singh
- October 14, 2025

ਥਾਣਾ ਲਾਹੌਰੀ ਗੇਟ ਪੁਲਸ ਨੇ ਕੀਤਾ ਪੀ. ਟੀ. ਆਈ. ਟੀਚਰ ਵਿਰੁੱਧ ਪੋਸਕੋ ਐਕਟ ਤਹਿਤ ਕੇੇਸ ਦਰਜ ਪਟਿਆਲਾ, 14 ਅਕਤੂੂਬਰ 2025 : ਥਾਣਾ ਲਾਹੌਰੀ ਗੇਟ ਪਟਿਆਲਾ ਪੁਲਸ ਨੇ ਇਕ ਪੀ. ਟੀ. ਆਈ. ਟੀਚਰ ਵਿਰੁੱਧ ਵੱਖ-ਵੱਖ ਧਾਰਾਵਾਂ 64,351 ਬੀ. ਐਨ. ਐਸ. ਅਤੇ ਪੋਸਕੋ ਐਕਟ ਤਹਿਤ ਕੇੇਸ ਦਰਜ ਕੀਤਾ ਹੈ। ਕਿਹੜੇ ਪੀ. ਟੀ. ਆਈ. ਟੀਚਰ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ ਜਿਹੜੇ ਪੀ. ਟੀ. ਆਈ. ਟੀਚਰ ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ ਵਿਚ ਪਰਮਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਕਾਨ ਨੰ. 408 ਗਲੀ ਨੰ. 13 ਵਿਰਕ ਕਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜੋ ਕਿ 9 ਸਾਲਾਂ ਦੀ ਹੈ ਨੇ 12 ਅਕਤੂਬਰ ਨੂੰੂ ਉਸਨੂੰ ਦੱਸਿਆ ਕਿ ਉਸਦੇ ਗੇਮ ਵਾਲੇ ਟੀਚਰ ਪਰਮਜੀਤ ਸਿੰਘ ਨੇ ਉਸਨੂੰ ਬਾਥਰੂਮ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ ਅਤੇ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।