post

Jasbeer Singh

(Chief Editor)

Punjab

ਬਸ-ਟਿੱਪਰ ਟੱਕਰ ਵਿਚ ਕੰਡਕਟਰ ਦੀ ਮੌਤ 18 ਸਵਾਰੀਆਂ ਜਖਮੀ

post-img

ਬਸ-ਟਿੱਪਰ ਟੱਕਰ ਵਿਚ ਕੰਡਕਟਰ ਦੀ ਮੌਤ 18 ਸਵਾਰੀਆਂ ਜਖਮੀ ਫਗਵਾੜਾ, 9 ਮਈ 2026 : ਪੰਜਾਬ ਦੇ ਰੋਪੜ-ਫਗਵਾੜਾ ਮੁੱਖ ਸੜਕ ਦੇ ਮੱਲਾ-ਸੋਢੀਆਂ ਨੇੜੇ ਬਸ-ਟਿੱਪਰ ਦੀ ਆਪਸੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ। ਕਦੋਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਰੋਪੜ-ਫਗਵਾੜਾ ਮੁੱਖ ਸੜਕ `ਤੇ ਮੱਲਾ-ਸੋਢੀਆਂ ਨੇੜੇ ਜੋ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਉਪਰੋਕਤ ਸੜਕ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਬਸ ਜੋ ਇਕ ਟਿੱਪਰ ਨਾਲ ਟਕਰਾ ਗਈ ਦੇ ਚਲਦਿਆਂ ਕੰਡਕਟਰ ਜਿਥੇ ਮੌਕੇ ਤੇ ਹੀ ਹੋ ਗਈ ਹੈ, ਉੇਥੇ ਬਸ ਵਿਚ ਸਵਾਰ 18 ਦੇ ਕਰੀਬ ਸਵਾਰੀਆਂ ਗੰਭੀਰ ਜਖਮੀ ਵੀ ਹੋ ਗਈਆਂ ਹਨ। ਹਾਦਸੇ ਤੋਂ ਬਾਅਦ ਮੌਕੇ `ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਸੜਕ ਹਾਦਸੇ ਦਾ ਪਤਾ ਚਲਦਿਆਂ ਹੀ ਲੋਕ ਆਏ ਮਦਦ ਲਈ ਅੱਗੇ ਉਕਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਜਖਮੀ ਹੋਏ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮਦਦ ਲਈ ਆਏ । ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਜ਼ਖ਼ਮੀਆਂ ਨੂੰ ਬੰਗਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਟੱਕਰ ੰਿੲੰਨੀਂ ਜਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Related Post

Instagram