post

Jasbeer Singh

(Chief Editor)

Patiala News

ਜਨ ਹਿੱਤ ਸੰਮਤੀ ਵਲੋ ਸਰਦੀ ਦੇ ਮੌਸਮ ਨੂੰ ਵੇਖਦਿਆਂ ਰਿਕਸ਼ਾ ਰੇਹੜੀ ਚਾਲਕਾਂ ਨੂੰ ਜੈਕਟਾ ਦੇਣਾ ਸ਼ਲਾਘਾਯੋਗ ਉਪਰਾਲਾ : ਡਾਕ

post-img

ਜਨ ਹਿੱਤ ਸੰਮਤੀ ਵਲੋ ਸਰਦੀ ਦੇ ਮੌਸਮ ਨੂੰ ਵੇਖਦਿਆਂ ਰਿਕਸ਼ਾ ਰੇਹੜੀ ਚਾਲਕਾਂ ਨੂੰ ਜੈਕਟਾ ਦੇਣਾ ਸ਼ਲਾਘਾਯੋਗ ਉਪਰਾਲਾ : ਡਾਕਟਰ ਧਰਮਵੀਰ ਗਾਂਧੀ, ਅਜੀਤਪਾਲ ਕੋਹਲੀ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਹੀ ਹੇਠ ਚਿਲਡਰਨਜ਼ ਪਾਰਕ ਵਿਖੇ 100 ਰੇਹੜੀ ਚਾਲਕਾਂ, ਕੂੜਾ ਚੁੱਕਣ ਵਾਲੇ ਵਿਅਕਤੀਆਂ ਨੂੰ ਜੈਕਟਾ ਵੰਡ ਸਮਾਰੋਹ ਅਤੇ ਫਲਾਵਰ ਸੋ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਐਮ ਐਲ ਏ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਕੀਤੀ, ਵਿਸ਼ੇਸ਼ ਤੋਰ ਤੇ ਰਾਜਦੀਪ ਸਿੰਘ ਈ. ਟੀ. ਓ, ਜਸਵਿੰਦਰ ਸਿੰਘ ਸਾਬਕਾ ਫੂਡ ਸਪਲਾਈ ਅਫ਼ਸਰ, ਐਮ. ਸੀ. ਜਸਬੀਰ ਗਾਧੀ,ਐਮ ਸੀ ਤੇਜਿੰਦਰ ਮਹਿਤਾ, ਐਮ. ਸੀ. ਕੁੰਦਨ ਗੋਗੀਆ, ਐਮ. ਸੀ. ਕਵਲਜੀਤ ਕੋਰ, ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਗਲਾ, ਅਬਦੁਲ ਵਾਹਿਦ, ਕਾਂਗਰਸ ਸਪੋਕਸਮੈਨ ਗੋਰਵ ਸੰਧੂ, ਪ੍ਰੈਸ ਸਕੱਤਰ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਯੂਥ ਆਗੂ ਜਗਤਾਰ ਸਿੰਘ ਜੱਗੀ ਜੁਆਇੰਟ ਸਕੱਤਰ, ਸਤਪਾਲ ਪਰਾਸ਼ਰ, ਵਿਨੇ ਸ਼ਰਮਾ, ਜੀ. ਐਸ. ਆਨੰਦ, ਇੰਦਰਜੀਤ ਦੂਆ, ਡਾਕਟਰ ਹਰੀ ਓਮ ਅਗਰਵਾਲ, ਸੁਰਿੰਦਰ ਸਿੰਘ,ਲੱਕੀ ਹਰਦਾਸਪੁਰ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਸੁੰਦਰ ਲਾਲ, ਪ੍ਰੇਮ ਸ਼ਰਮਾ ਸਾਬਕਾ ਬਾਕਸਿੰਗ ਕੋਚ ਐਨ. ਆਈ. ਐੱਸ., ਤਰਸੇਮ ਬਾਂਸਲ, ਲਾਲ ਸਿੰਘ, ਵਿਕਰਮ ਕੁਮਾਰ, ਸੰਤੋਸ਼ ਕੁਮਾਰ, ਹਰਿੰਦਰ ਸ਼ਰਮਾ, ਹਰਪਾਲ ਮਾਨ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆ ਮੈਂਬਰ ਪਾਰਲੀਮੈਂਟ ਧਰਮਬੀਰ ਗਾਂਧੀ ਅਤੇ ਐਮ. ਐਲ. ਏ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦੀਵਾਈਆ ਦੇਣੀਆਂ, ਲੋੜਵੰਦ ਲੜਕੀਆਂ ਅਤੇ ਔਰਤਾਂ ਲਈ ਫਰੀ ਸਿਲਾਈ ਕਢਾਈ ਸੈਂਟਰ, ਕੰਪਿਊਟਰ ਸੈਂਟਰ, ਬਿਊਟੀ ਪਾਰਲਰ ਦੇ ਕੋਰਸ ਕਰਵਾਏ ਜਾ ਰਹੇ ਹਨ ਉਹੋ ਬਹੁਤ ਪ੍ਰਸੰਸਾਯੋਗ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ , ਇਸ ਮੌਕੇ ਪ੍ਰੋਗਰਾਮ ਦੋਰਾਨ ਪਹੁੰਚੇ ਵੱਖ ਵੱਖ ਮਹਿਮਾਨਾਂ ਵਲੋਂ ਫਲਾਵਰ ਸੋ ਦਾ ਆਨੰਦ ਵੀ ਮਾਣਿਆ ।

Related Post