post

Admin

(Chief Editor)

Patiala News

ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਪਾਲਤੂ ਕੁੱਤੇ ਨੇ ਵੱਢਿਆ

post-img

ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਪਾਲਤੂ ਕੁੱਤੇ ਨੇ ਵੱਢਿਆ

ਪਟਿਆਲਾ, 13 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਘੁੰਮਣ ਨਗਰ ਵਿਖੇ ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਇਕ ਪਾਲਤੂ ਕੁੱਤੇ ਵਲੋਂ ਕੱਟੇ ਜਾਣ (Being bitten by a dog)  ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਘੁੰਮਣ ਨਗਰ (Ghumman Nagar) ਵਿਖੇ ਮਕਾਨ ਦੇਖਣ ਗਏ ਪਤੀ-ਪਤਨੀ ਨੂੰ ਇਕ ਪਾਲਤੂ ਕੁੱਤੇ ਵਲੋਂ ਹੀ ਕੱਟ ਲਿਆ ਗਿਆ ਹੈ ਵਿਚ ਪਤੀ-ਪਤਨੀ ਦੀ ਪਛਾਣ ਅੰਕਿਤ ਸੱਭਰਵਾਲ ਅਤੇ ਸਿ਼ਫਾਨੀ ਸੱਭਰਵਾਲ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਕੁੱਤੇ ਦੇ ਕੱਟਣ ਨਾਲ ਪਤੀ-ਪਤਨੀ ਦੇ ਕਾਫੀ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਪਤਨੀ ਦੀ ਸਰਜਰੀ ਤੱਕ ਕਰਵਾਉਣੀ ਪਈ ਤੇ ਪਤਨੀ ਹੁਣ ਵੀ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ ।

ਕੀ ਦੱਸਿਆ ਪੀੜ੍ਹਤ ਅੰਕਿਤ ਸੱਭਰਵਾਲ ਨੇ

ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਦਾ ਸਿ਼ਕਾਰ ਹੋਏ ਪੀੜ੍ਹਤ ਅੰਕਿਤ ਸਭਰਵਾਲ ਨੇ ਦਸਿਆ ਕਿ ਉਹ ਇਕ ਪ੍ਰਾਪਰਟੀ ਡੀਲਰ ਨਾਲ ਘੁੰਮਣ ਨਗਰ ਵਿਖੇ ਕੋਠੀ ਖਰੀਦਣ ਲਈ ਦੇਖਣ ਗਏ ਸਨ ਤੇ ਜਦੋਂ ਬਾਹਰ ਖੜੇ ਮਕਾਨ ਦੇਖ ਰਹੇ ਸਨ ਤਾਂ ਪ੍ਰਾਪਰਟੀ ਡੀਲਰ ਵਲੋਂ ਗੇਟ ਖੁੱਲ੍ਹਣ ’ਤੇ ਮਕਾਨ ਮਾਲਕਾਂ ਵਲੋਂ ਖੁੱਲ੍ਹਾ ਛਡਿਆ ਪਿਟਬੁਲ ਕੁੱਤਾ (Pitbull dog) ਅਚਾਨਕ ਬਾਹਰ ਨਿਕਲ ਆਇਆ ਤੇ ਮੇਰੀ ਪਤਨੀ ਸ਼ਿਫ਼ਾਲੀ ਨੂੰ ਬੂਰੀ ਤਰ੍ਹਾਂ ਨੋਚਿਆ ।

ਉਨ੍ਹਾਂ ਦਸਿਆ ਕਿ ਪਿੱਟਬੁੱਲ ਨੇ ਮੇਰੀ ਪਤਨੀ ਦੀ ਬਾਂਹ ਅਤੇ ਹੋਰ ਕਈ ਥਾਈਂ ਕੱਟ ਕੇ ਮਾਸ ਨੋਚ ਲਿਆ, ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕਰਵਾਉਣੀ ਪਈ ਤੇ ਉਹ ਹੁਣ ਵੀ ਅਮਰ ਹਸਪਤਾਲ ’ਚ ਦਾਖ਼ਲ ਹਨ । ਉਨ੍ਹਾਂ ਦੱਸਿਆ ਕਿ ਮੇਰੇ ਵੀ ਲੱਤਾਂ ਤੇ ਪਿੱਠ ’ਤੇ ਕਾਫੀ ਥਾਵਾਂ ’ਤੇ ਕੱਟਣ ਦੇ ਡੂੰਘੇ ਨਿਸਾਨ ਹਨ । ਅੰਕਿਤ ਸਭਰਵਾਲ ਨੇ ਦਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਤੇ ਉਕਤ ਵਿਅਕਤੀਆਂ ਵਿਰੁਧ ਕਾਰਵਾਈ ਜ਼ਰੂਰ ਕਰਵਾਈ ਜਾਵੇਗੀ ।

Related Post

Instagram