post

Jasbeer Singh

(Chief Editor)

Patiala News

ਭਾਜਪਾ ਦੀਆਂ ਪ੍ਰਾਪਤੀਆਂ ਨੂੰ ਛੁਪਾਉਣ ਲਈ ਵਿਰੋਧੀਆਂ ਵਲੋਂ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ : ਪ੍ਰਨੀਤ ਕੌਰ

post-img

ਪਟਿਆਲਾ, 6 ਮਈ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਭਾਜਪਾ ਵਲੋਂ ਪਿਛਲੇ 10 ਸਾਲ ਤੋਂ ਜਿੰਨੀਆਂ ਪ੍ਰਾਪਤੀਆਂ ਕੀਤੀਆਂ ਗਈਆਂ, ਉਸ ਤੋਂ ਪੂਰਾ ਦੇਸ਼ ਖੁਸ਼ ਹੈ। ਭਾਵੇਂ ਕੋਈ ਵੀ ਵਰਗ ਹੋਵੇ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਪੂਰੇ ਦੇਸ਼ ਵਿਚ ਖੁੱਲ੍ਹ ਕੇ ਚੱਲ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨ ਨਿਧੀ ਯੋਜਨਾ ਸਮੇਤ ਐਮ. ਐਸ. ਪੀ. ਨੂੰ ਵਧਾਇਆ, ਉਸ ਨਾਲ ਪੂਰਾ ਕਿਸਾਨ ਵਰਗ ਭਾਜਪਾ ਦੇ ਨਾਲ ਚੱਲ ਰਿਹਾ ਹੈ ਪਰ ਵਿਰੋਧੀਆਂ ਵਲੋਂ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਛੁਪਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਇਕ ਸਾਜਿਸ਼ ਦੇ ਤਹਿਤ ਪਿਛਲੇ ਦੋ ਸਾਲਾਂ ਵਿਚ ਗੰਨੇ ਦਾ ਸਿਰਫ 10 ਰੁਪਏ ਭਾਅ ਵਧਾ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ। ਜਦੋਂ ਕਿ ਭਾਜਪਾ ਨੇ ਸਮੁੱਚੀਆਂ ਰਵੀ ਅਤੇ ਖਰੀਫ ਦੀਆਂ ਫਸਲਾਂ ’ਤੇ ਐਮ. ਐਸ. ਪੀ. ਵੱਡੇ ਪੱਧਰ ’ਤੇ ਵਧਾਇਆ ਪਰ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਜਾਣਬੂਝ ਕੇ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਕਿਸ ਤਰ੍ਹਾਂ ਲੋਕਾਂ ਨੂੰ ਲਾਭ ਮਿਲਿਆ। ਪੰਜਾਬ ਪੂਰੇ ਦੇਸ਼ ਨਾਲ ਰੋਡ ਕਨੈਟੀਵਿਟੀ ਰਾਹੀਂ ਜੁੜਿਆ, ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਕਿਸਾਨ ਨਿਧੀ ਯੋਜਨਾ ਮਿਲੀ। ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ ਸਗੋਂ ਜਾਣਬੂਝ ਕੇ ਭਾਜਪਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

Related Post