post

Admin

(Chief Editor)

Punjab

ਫਿਰੋਜ਼ਪੁਰ ਵਿਖੇ ਅਵਾਰਾ ਕੁੱਤੇ ਨੇ ਦੋ ਸਾਲਾਂ ਬੱਚੇ ਨੂੰ ਕੀਤਾ ਬੁਰੀ ਤਰ੍ਹਾਂ ਜਖਮੀ

post-img

ਫਿਰੋਜ਼ਪੁਰ ਵਿਖੇ ਅਵਾਰਾ ਕੁੱਤੇ ਨੇ ਦੋ ਸਾਲਾਂ ਬੱਚੇ ਨੂੰ ਕੀਤਾ ਬੁਰੀ ਤਰ੍ਹਾਂ ਜਖਮੀ

ਫਿਰੋਜ਼ਪੁਰ, 9 ਸਤੰਬਰ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਛਾਉਣੀ ਵਿਖੇ ਇਕ ਅਵਾਰਾ ਕੁੱਤੇ ਵਲੋਂ ਦੋ ਸਾਲਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਜਖਮੀ (Injured) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ਦੀ ਗਲੀ ਨੰ 1 ਵਿਖੇ ਜੋ ਅੱਜ ਇਕ ਅਵਾਰਾ ਕੁੱਤੇ (Stray dogs) ਵਲੋਂ ਗਲੀ ਵਿਚ ਖੇਡ ਰਹੇ ਦੋ ਸਾਲਾਂ ਦੇ ਬੱਚੇ ਨੂੰ ਨੋਚ ਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਹੈ ਦੀ ਪਛਾਣ ਰਾਘਵ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਬੱਚੇ ਦੀਆਂ ਚੀਕਾਂ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਉਨ੍ਹਾਂ ਨੇ ਬੱਚੇ ਨੂੰ ਕੁੱਤੇ ਤੋਂ ਬਚਾਇਆ ਪਰ ਉਦੋਂ ਤੱਕ ਬੱਚਾ ਕਾਫੀ ਜਖਮੀ ਹੋ ਚੁੱਕਿਆ ਸੀ ।

ਬੱਚੇ ਦਾ ਕੀਤਾ ਜਾ ਰਿਹਾ ਹੈ ਡਾਕਟਰਾਂ ਵਲੋਂ ਇਲਾਜ

ਉਕਤ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਜਖਮੀ ਹੋਏ ਬੱਚੇੇ ਰਾਘਵ ਨੂੰ ਇਲਾਜ ਲਈ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਵਲੋਂ ਜਿਥੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ ਬੱਚੇ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ । ਛਾਉਣੀ ਵਾਸੀਆਂ ਦਾ ਆਖਣਾ ਹੈ ਕਿ ਉਪਰੋਕਤ ਖੇਤਰ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਇੱਕ ਪਾਸੇ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਕੁੱਤਿਆਂ ਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵਧਦੀਆਂ ਚਲੀਆਂ ਜਾ ਰਹੀਆਂ ਹਨ ।

ਕੀ ਆਖਿਆ ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਨੇ

ਉਪਰੋਕਤ ਕੁੱਤੇ ਵਲੋਂ ਬੱਚੇ ਨੂੰ ਬੁਰੀ ਤਰ੍ਹਾਂ ਨੋਚੇ ਜਾਣ ਦੀ ਪੇਸ਼ ਆਈ ਸਮੱਸਿਆ ਦੇ ਚਲਦਿਆਂ ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਨੇ ਕਿਹਾ ਕਿ ਬੋਰਡ ਵਲੋਂ ਸਮੇਂ-ਸਮੇਂ ਤੇ ਅਵਾਰਾ ਕੁੱਤਿਆਂ ਨੂੰ ਪਕੜਨ ਲਈ ਮੁਹਿੰਮ ਚਲਾਈ ਜਾਂਦੀ ਹੈ, ਜਿਸ ਤਹਿਤ ਕੁੱਤਿਆਂ ਦੀ ਨਸਬੰਦੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ।

ਲੋਕਾਂ ਨੇ ਦਿੱਤੀ ਚਿਤਾਵਨੀ

ਘਟਨਾ ਤੋਂ ਨਾਰਾਜ਼ ਚੱਲ ਰਹੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਜੇਕਰ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਛਾਉਣੀ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੱਸਿਆ ਦੇ ਹੱਲ ਦੀ ਮੰਗ ਕਰਨਗੇ । ਉਨ੍ਹਾਂ ਕਿਹਾ ਕਿ ਮਨੁੱਖੀ ਜਾਨਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ ।

 

Related Post

Instagram