ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ
- by Jasbeer Singh
- March 7, 2026
ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ ਮਥੁਰਾ, 7 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿ਼ਲਾ ਮਥੁਰਾ ਵਿਖੇ ਮਜ਼ਦੂਰ ਦੇ ਪੈਸੇ ਮੰਗਣ ਨੂੰ ਲੈ ਕੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿ਼ਲਾ ਮਥੁਰਾ `ਚ ਮਜ਼ਦੂਰੀ ਦੇ ਪੈਸੇ ਮੰਗਣ `ਤੇ ਇਕ ਠੇਕੇਦਾਰ ਵੱਲੋਂ 2 ਮਜ਼ਦੂਰਾਂ ਦੀ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਪਤਾ ਚੱਲਿਆ ਹੈ । ਪੁਲਸ ਅਨੁਸਾਰ ਸਦਰ ਥਾਣਾ ਖੇਤਰ ਦੇ ਦਾਮੋਦਰਪੁਰਾ ਨਿਵਾਸੀ ਠੇਕੇਦਾਰ ਕੱਲਾ ਉਰਫ ਕਲਿਆਣ ਸਿੰਘ ਨਿਰਮਾਣ ਕਾਰਜ ਲਈ ਮਜ਼ਦੂਰ ਮੁਹੱਈਆ ਕਰਵਾਉਂਦਾ ਹੈ । ਉਸ ਤੇ ਦੋਸ਼ ਹੈ ਕਿ ਮਜ਼ਦੂਰੀ ਮੰਗਣ `ਤੇ ਉਸ ਨੇ ਆਪਣੇ ਇੱਥੇ ਕੰਮ ਕਰਨ ਵਾਲੇ ਮਨੋਜ ਅਤੇ ਹਰੀਓਮ ਨੂੰ ਬੁਲਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਪੁਲਸ ਨੇ ਠੇਕੇਦਾਰ ਨੂੰ ਕੀਤਾ ਗ੍ਰਿਫ਼ਤਾਰ ਇਸ ਘਟਨਾ `ਚ ਮਨੋਜ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ `ਚ ਜ਼ਖਮੀ ਹਰੀਓਮ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ `ਤੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ `ਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਲਾਸ਼ ਸੜਕ `ਤੇ ਰੱਖ ਕੇ ਜਾਮ ਲਗਾ ਦਿੱਤਾ । ਸੂਚਨਾ ਮਿਲਣ `ਤੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ ਅਤੇ ਮੁਲਜ਼ਮ ਠੇਕੇਦਾਰ ਨੂੰ ਗ੍ਰਿਫਤਾਰ ਕਰ ਲਿਆ।
