post

Admin

(Chief Editor)

National

ਅਦਾਲਤ ਨੇ 'ਆਪ' ਨੇਤਾ ਦੀਪਕ ਸਿੰਗਲਾ ਦਾ ਦਿੱਤਾ ਟ੍ਰਾਂਜਿਟ ਰਿਮਾਂਡ

post-img

ਅਦਾਲਤ ਨੇ ਆਪ ਨੇਤਾ ਦੀਪਕ ਸਿੰਗਲਾ ਦਾ ਦਿੱਤਾ ਟ੍ਰਾਂਜਿਟ ਰਿਮਾਂਡ ਨਵੀਂ ਦਿੱਲੀ, 19 ਮਈ 2026 : ਲੰਘੇ ਦਿਨੀਂ ਕੇਂਦਰੀ ਜਾਂਚ ਏਜੰਸੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਸਿੰਗਲਾ ਦਾ ਦਿੱਲੀ ਦੀ ਇਕ ਅਦਾਲਤ ਨੇ ਪੰਚਕੂਲਾ ਦੀ ਜਿ਼ਲਾ ਅਦਾਲਤ ਲਈ ਟ੍ਰਾਂਜਿਟ ਰਿਮਾਂਡ ਦਿੱਤਾ ਹੈ। ਕਿਸ ਮਾਮਲੇ ਵਿਚ ਈ. ਡੀ. ਦੀ ਹਿਰਾਸਤ ਵਿਚ ਹਨ ਦੀਪਕ ਸਿੰਗਲਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਜੁੜੇ 150 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਦੀਪਕ ਸਿੰਗਲਾ ਦਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਟਰਾਂਜ਼ਿਟ ਰਿਮਾਂਡ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀ ਇੱਕ ਅਦਾਲਤ ਨੂੰ ਦਿੱਤਾ। ਰਾਤ 10:30 ਵਜੇ ਦੇ ਕਰੀਬ ਦਿੱਤੇ ਗਏ ਇੱਕ ਆਦੇਸ਼ ਵਿੱਚ, ਵਿਸ਼ੇਸ਼ ਜੱਜ ਸੁਸ਼ਾਂਤ ਚੰਗੋਤਰਾ ਨੇ ਈਡੀ ਨੂੰ ਸਿੰਗਲਾ ਨੂੰ ਮੰਗਲਵਾਰ ਦੁਪਹਿਰ 2 ਵਜੇ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ । ਈ. ਡੀ. ਨੇ ਕੀਤੀ ਸੁਣਵਾਈ ਦੌਰਾਨ ਟ੍ਰਾਂਜਿਟ ਰਿਮਾਂਡ ਦੀ ਮੰਗ ਸੁਣਵਾਈ ਦੌਰਾਨ ਈ. ਡੀ. ਨੇ ਸਿੰਗਲਾ ਲਈ ਇੱਕ ਦਿਨ ਦੇ ਟ੍ਰਾਂਜਿ਼ਟ ਰਿਮਾਂਡ ਦੀ ਬੇਨਤੀ ਕੀਤੀ ਸੀ । ਸਿੰਗਲਾ ਨੂੰ ਸੋਮਵਾਰ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਜੁੜੇ 150 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।

Related Post

Instagram