post

Admin

(Chief Editor)

Punjab

ਭੁੱਲਰ ਮਾਮਲੇ `ਚ ਸੀ. ਬੀ. ਆਈ. ਵਲੋਂ ਦਾਇਰ ਕੀਤੀ ਗਈ ਅਰਜ਼ੀ ਅਦਾਲਤ ਵੱਲੋਂ ਖ਼ਾਰਜ

post-img

ਭੁੱਲਰ ਮਾਮਲੇ `ਚ ਸੀ. ਬੀ. ਆਈ. ਵਲੋਂ ਦਾਇਰ ਕੀਤੀ ਗਈ ਅਰਜ਼ੀ ਅਦਾਲਤ ਵੱਲੋਂ ਖ਼ਾਰਜਚੰਡੀਗੜ੍ਹ, 27 ਮਈ 2026 : ਪੰਜਾਬ ਦੇ ਡੀ. ਆਈ. ਜੀ. ਹਰਚਰਨ ਭੁੱਲਰ (D. I. G. Harcharan Bhullar) ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਵਲੋਂ ਦਾਇਰ ਅਰਜ਼ੀ ਅਦਾਲਤ ਵਲੋਂ ਖਾਰਜ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।ਕੀ ਅਰਜ਼ੀ ਕੀਤੀ ਗਈ ਸੀ ਦਾਇਰਮਿਲੀ ਜਾਣਕਾਰੀ ਮੁਤਾਬਕ ਰਿਸ਼ਵਤ ਮਾਮਲੇ `ਚ ਫਸੇ ਪੰਜਾਬ ਪੁਲਸ ਦੇ ਬਰਖ਼ਾਸਤ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਮਾਮਲੇ `ਚ ਸੀ. ਬੀ. ਆਈ. (C. B. I.) ਵੱਲੋਂ ਰੋਜ਼ਾਨਾ ਸੁਣਵਾਈ ਨੂੰ ਲੈ ਕੇ ਦਾਇਰ ਕੀਤੀ ਗਈ ਅਰਜ਼ੀ ਨੂੰ ਅਦਾਲਤ ਨੇ ਖ਼ਾਰਿਜ ਕਰ ਦਿੱਤਾ । ਸੀ. ਬੀ. ਆਈ. ਵੱਲੋਂ ਦਾਇਰ ਅਰਜ਼ੀ `ਤੇ ਸੁਣਵਾਈ ਕਰਦਿਆਂ ਵਿਸ਼ੇਸ਼ ਅਦਾਲਤ ਨੇ ਦੇਖਿਆ ਕਿ ਮਾਮਲਾ ਹਾਲੇ ਦੋਸ਼ ਤੈਅ ਹੋਣ ਦੇ ਪੜਾਅ ਤੱਕ ਨਹੀਂ ਪਹੁੰਚਿਆ । ਇਸ ਸਥਿਤੀ `ਚ ਇਸ ਪੱਧਰ `ਤੇ ਰੋਜ਼ਾਨਾ ਸੁਣਵਾਈ ਦਾ ਨਿਰਦੇਸ਼ ਦੇਣਾ ਵਿਹਾਰਕ ਨਹੀਂ ਹੈ।ਕੀ ਸਪੱਸ਼ਟ ਕੀਤਾ ਅਦਾਲਤ ਨੇਅਦਾਲਤ ਨੇ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Law) ਦੀ ਧਾਰਾ 4 ਦੀ ਤਜਵੀਜ਼ ਮੁੱਖ ਤੌਰ `ਤੇ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਲਾਗੂ ਹੁੰਦੀ ਹੈ ਅਤੇ ਸਬੂਤਾਂ ਦੀ ਸ਼ੁਰੂਆਤ ਸਮੇਂ ਇਸ `ਤੇ ਵਿਚਾਰ ਕੀਤਾ ਜਾ ਸਕਦਾ ਹੈ । ਇਸੇ ਆਧਾਰ `ਤੇ ਅਦਾਲਤ ਨੇ ਸੀ. ਬੀ. ਆਈ. ਵੱਲੋਂ ਦਾਇਰ ਅਰਜ਼ੀ ਨੂੰ ਵਿਹਾਰਕ ਨਾ ਮੰਨਦਿਆਂ ਖ਼ਾਰਜ ਕਰ ਦਿੱਤਾ। ਮਾਮਲੇ ਦੀ -ਅਗਲੀ ਕਾਰਵਾਈ ਨਿਯਮਾਂ ਅਨੁਸਾਰ ਜਾਰੀ ਰਹੇਗੀ ।ਕੀ ਦਲੀਲ ਦਿੱਤੀ ਸੀ ਸੀ. ਬੀ. ਆਈ. ਆਈ. ਨੇਮਾਮਲੇ `ਚ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 (ਸੋਧ-2018) ਦੀ ਧਾਰਾ 4 ਤਹਿਤ ਵਿਸ਼ੇਸ਼ ਅਦਾਲਤ `ਚ ਅਰਜ਼ੀ ਦਾਇਰ ਕੀਤੀ ਸੀ, ਜਿਸ ਚ ਮਾਮਲੇ ਦੀ ਜਲਦੀ ਸ਼ੁਰੂਆਤ ਤੇ ਰੋਜ਼ਾਨਾ ਸੁਣਵਾਈ ਦੀ ਮੰਗ ਕੀਤੀ ਗਈ ਸੀ। ਸੀ. ਬੀ. ਆਈ. ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮਾਂ ਵੱਲੋਂ ਵਾਰ-ਵਾਰ ਅਰਜ਼ੀਆਂ ਦਾਇਰ ਕਰ ਕੇ ਕਾਰਵਾਈ `ਚ ਦੇਰੀ ਕੀਤੀ ਜਾ ਰਹੀ ਹੈ ਅਤੇ ਟ੍ਰਾਇਲ `ਚ ਗ਼ੈਰ-ਜ਼ਰੂਰੀ ਦੇਰੀ ਹੋ ਸਕਦੀ ਹੈ, ਇਸ ਲਈ ਰੋਜ਼ਾਨਾ ਸੁਣਵਾਈ ਲਾਜ਼ਮੀ ਹੈ ।ਕੀ ਵਿਰੋਧ ਕੀਤਾ ਮੁਲਜਮਾਂ ਨੇ ਅਰਜ਼ੀ ਦਾਉੱਧਰ ਮੁਲਜ਼ਮਾਂ ਨੇ ਇਸ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਮਾਮਲਾ ਹਾਲੇ ਦੋਸ਼ ਤੈਅ ਹੋਣ ਦੀ ਸਥਿਤੀ ਤੱਕ ਵੀ ਨਹੀਂ ਪਹੁੰਚਿਆ ਤੇ ਦਸਤਾਵੇਜ਼ਾਂ ਦੀਆਂ ਪੂਰੀਆਂ ਕਾਪੀਆਂ ਹਾਲੇ ਤੱਕ ਨਹੀਂ ਦਿੱਤੀਆਂ ਗਈਆਂ । ਉਨ੍ਹਾਂ ਦੋਸ਼ ਲਗਾਇਆ ਕਿ ਇਹ ਅਰਜ਼ੀ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹਿਰਾਸਤ `ਚ ਰੱਖਣ ਦੇ ਮਕਸਦ ਨਾਲ ਦਾਇਰ ਕੀਤੀ ਗਈ ਹੈ। ਨਾਲ ਹੀ ਕਿਹਾ ਕਿ ਨਿਰਪੱਖ ਟ੍ਰਾਇਲ ਲਈ ਪੂਰਾ ਸਮਾਂ ਤੇ ਮੌਕਾ ਮਿਲਣਾ ਜ਼ਰੂਰੀ ਹੈ । ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਰਜ਼ੀ ਖ਼ਾਰਜ ਕਰਦਿਆਂ ਉਕਤ ਫ਼ੈਸਲਾਸੁਣਾਇਆ ।

Related Post

Instagram