post

Admin

(Chief Editor)

Punjab

ਅਦਾਲਤ ਨੇ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਭੇਜਿਆ 6 ਦਿਨ ਦੇ ਰਿਮਾਂਡ ’ਤੇ

post-img

ਅਦਾਲਤ ਨੇ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਭੇਜਿਆ 6 ਦਿਨ ਦੇ ਰਿਮਾਂਡ ’ਤੇ

ਬਾਬਾ ਬਕਾਲਾ, 5 ਅਗਸਤ 2026 : ਪੰਜਾਬ ਦੇ ਬਾਬਾ ਬਕਾਲਾ ਸਾਹਿਬ (Baba Bakala Sahib) ਵਿਖੇ ਅਦਾਲਤ ਵਿਚ ਪੇਸ਼ ਕੀਤੇ ਗਏ ਗੈਂਗਸਟਰ ਜੋਬਨਜੀਤ ਬਿੱਲਾ (Gangster Jobanjit Billa) ਦਾ 6 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ ।

ਕਿਸ ਮਾਮਲੇ ਵਿਚ ਕੀਤਾ ਗਿਆ ਸੀ ਪੇਸ਼

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਬਾਬਾ ਬਕਾਲਾ ਸਾਹਿਬ ਵਿਖੇ ਅਦਾਲਤ (Court) ਵਿਚ ਪੇਸ਼ ਕੀਤੇ ਗਏ ਗੈਂਗਸਟਰ ਜੋਬਨਜੀਤ ਬਿੱਲਾ ਦਾ ਜੋ ਪੁਲਸ ਵਲੋਂ ਮੰਗਣ 'ਤੇ 6 ਦਿਨਾਂ ਦਾ ਰਿਮਾਂਡ (Remand) ਦਿੱਤਾ ਗਿਆ ਹੈ ਨੂੰ ਥਾਣਾ ਬਿਆਸ ਪੁਲਸ ਵਲੋਂ ਦਰਜ ਸਠਿਆਲਾ ਕਤਲ ਕਾਂਡ ਨਾਲ ਸਬੰਧਤ ਮਾਮਲੇ ਵਿਚ ਪੇਸ਼ ਕੀਤਾ ਗਿਆ ਸੀ । ਦੱਸਣਯੋਗ ਹੈ ਕਿ ਪਹਿਲਾਂ ਜੋਬਨਜੀਤ ਸਿੰਘ ਬਿੱਲਾ 8 ਦਿਨਾਂ ਦੇ ਪੁਲਸ ਰਿਮਾਂਡ ਤੇ ਸੀ ।

ਕੀ ਦਲੀਲ ਦਿੱਤੀ ਗਈ ਪੁਲਸ ਵਲੋਂ ਅਦਾਲਤ ਵਿਚ

ਮਾਨਯੋਗ ਅਦਾਲਤ ਵਿਚ ਪੇਸ਼ ਕੀਤੇ ਗਏ ਗੈਂਗਸਟਰ ਦਾ ਅਦਲਤ ਤੋਂ ਹੋਰ ਰਿਮਾਂਡ ਮੰਗਣ ਲਈ ਥਾਣਾ ਬਿਆਸ ਦੀ ਪੁਲਸ ਵਲੋਂ ਦਲੀਲ ਦਿੱਤੀ ਗਈ ਕਿ ਥਾਣੇ ਵਿਚ ਦਰਜ ਸਠਿਆਲਾ ਕਤਲ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ, ਆਪਸੀ ਸਬੰਧਾਂ ਅਤੇ ਹੋਰ ਤੱਥਾਂ ਦੀ ਪੁਸ਼ਟੀ ਲਈ ਮੁਲਜ਼ਮ ਤੋਂ ਹੋਰ ਪੁੱਛਗਿੱਛ ਲੋੜੀਂਦੀ ਹੈ । ਪੁਲਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਮਾਂਗਾ ਦਾ ਛੇ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕਰ ਦਿੱਤਾ ਗਿਆ ਹੈ ।

Related Post

Instagram