post

Jasbeer Singh

(Chief Editor)

Punjab

ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ

post-img

ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਬਠਿੰਡਾ, 12 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ ਦੀ ਮਾਨਯੋਗ ਅਦਾਲਤ ਵਲੋਂ ਸੀ. ਆਈ. ਏ. ਦੇ ਥਾਣੇਦਦਾਰ ਨੂੰ ਬਲਾਤਕਾਰ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੌਣ ਹੈ ਇਹ ਵਿਅਕਤੀ ਜਿਸਨੂੰ ਹੋਈ ਹੈ ਉਮਰ ਕੈਦ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਜੋ ਬੀਤੇ ਦਿਨੀਂ ਸੀ. ਆਈ. ਏ. ਦੇ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦਾ ਨਾਮ ਗੁਰਵਿੰਦਰ ਸਿੰਘ ਹੈ। ਅਦਾਲਤ ਵਿਚ ਗਵਾਹ ਨੇ ਕੀ ਦੱਸਿਆ ਗਵਾਹ ਅਨੁਸਾਰ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਵਿੱਚ ਔਰਤ ਨਾਲ ਬਲਾਤਕਾਰ ਕੀਤਾ ਅਤੇ ਫਿਰ ਅਗਲੇ ਦਿਨ ਰਾਤ ਨੂੰ ਉਹ ਔਰਤ ਦੇ ਘਰ ਪਹੁੰਚਿਆ ਅਤੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸਿ਼ਸ਼ ਕੀਤੀ । ਔਰਤ ਦੇ ਰੌਲਾ ਪਾਉਣ `ਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਮੌਕੇ `ਤੇ ਹੀ ਫੜ ਲਿਆ ਅਤੇ ਥਾਣਾ ਨਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਥਾਣਾ ਨਥਾਣਾ ਪੁਲਸ ਨੇ ਗੁਰਵਿੰਦਰ ਸਿੰਘ ਵਿਰੁੱਧ ਬਲਾਤਕਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਸੀ । ਅਦਾਲਤ ਨੂੰ ਗਵਾਹ ਨੇ ਇਹ ਵੀ ਦੱਸਿਆ ਕਿ ਕੇਸ ਦੇ ਟਰਾਇਲ ਦੌਰਾਨ ਉਸ ਨੂੰ ਅਤੇ ਪੀੜਤਾ ਨੂੰ ਗੈਂਗਸਟਰਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤਾਂ ਜੋ ਉਹ ਕੇਸ ਤੋਂ ਹਟ ਜਾਣ, ਜਦਕਿ ਉਨ੍ਹਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਅਤੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਦਿਵਾਈ। ਕਦੋਂ ਦਾ ਹੈ ਮਾਮਲਾ ਉਪਰੋਕਤ ਬਲਾਤਕਾਰ ਮਾਮਲਾ ਮਈ-2021 ਦਾ ਹੈ, ਜਿਸ ਦੀ ਸੁਣਵਾਈ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਸੀ ।ਮੁੱਖ ਗਵਾਹ ਨੇ ਦੱਸਿਆ ਕਿ ਮਈ-2021 ਵਿੱਚ ਥਾਣੇਦਾਰ ਗੁਰਵਿੰਦਰ ਸਿੰਘ ਨੇ ਪੀੜਤ ਔਰਤ ਦੇ ਬੇਟੇ ਵਿਰੁੱਧ ਥਾਣਾ ਕੈਂਟ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਔਰਤ `ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

Related Post

Instagram