post

Admin

(Chief Editor)

Punjab

ਚਚੇਰੇ ਭੈਣ-ਭਰਾ ਦੀ ਟੈਂਕੀ ’ਚ ਡੁੱਬਣ ਕਾਰਨ ਹੋਈ ਮੌਤ

post-img

ਚਚੇਰੇ ਭੈਣ-ਭਰਾ ਦੀ ਟੈਂਕੀ ’ਚ ਡੁੱਬਣ ਕਾਰਨ ਹੋਈ ਮੌਤ

ਅਬੋਹਰ, 13 ਜੁਲਾਈ 2026 : ਪੰਜਾਬ ਦੇ ਅਬੋਹਰ-ਸ੍ਰੀਗੰਗਾਨਗਰ ਕੌਮੀ ਮਾਰਗ ਤੇ ਪਿੰਡ ਮੌਜਗੜ੍ਹ (Village Maujgarh) ਵਿਖੇ ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਚਚੇਬੇ ਭਰਾ 'ਤੇ ਭੈਣ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਇਹ ਦੋਵੇਂ ਬੱਚੇ

ਮਿਲੀ ਜਾਣਕਾਰੀ ਅਨੁਸਾਰ ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਮੌਜਗੜ੍ਹ ਪਿੰਡ ਦੇ ਰਹਿਣ ਵਾਲੇ ਜੋ ਦੋ ਚਚੇਰੇ ਭਰਾ-ਭੈਣ (Cousin) ਦੀ ਬੀਤੇ ਦਿਨ ਪਾਣੀ ਦੀ ਟੈਂਕੀ ’ਚ ਡੁੱਬਣ ਨਾਲ ਮੌਤ ਹੋ ਗਈ ਦੀ ਪਛਾਣ ਦੀਪਕ ਅਤੇ ਲਵਪ੍ਰੀਤ ਕੌਰ ਦੇ ਤੌਰ 'ਤੇ ਹੋਈ ਹੈ । ਦੋਹਾਂ ਬੱਚਿਆਂ ਦੀਆਂ ਲਾਸ਼ਾਂ (Corpses) ਅੱਜ ਸਵੇਰੇ ਬਰਾਮਦ ਕੀਤੀਆਂ ਗਈਆਂ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਬੱਚਿਆਂ ਦੀ ਭਾਨ ਕਰਨ ਤੇ ਜਾ ਕੇ ਲੱਗਿਆ ਘਟਨਾਕ੍ਰਮ ਦਾ ਪਤਾ

ਪ੍ਰਾਪਤ ਜਾਣਕਾਰੀ ਅਨੁਸਾਰ ਮੌਜਗੜ੍ਹ ਪਿੰਡ ਦੇ ਰਹਿਣ ਵਾਲੇ ਮੁੰਨਾ ਲਾਲ ਦੇ ਪੁੱਤਰ ਦੀਪਕ ਅਤੇ ਰਣਜੀਤ ਪਿੰਡ ’ਚ ਕਿਸਾਨੀ ਦਾ ਕੰਮ ਕਰਦੇ ਹਨ । ਦੀਪਕ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ, ਜਦੋਂ ਕਿ ਰਣਜੀਤ ਦੀਆਂ ਚਾਰ ਧੀਆਂ ਹਨ। ਬੀਤੀ ਸਵੇਰੇ 11 ਵਜੇ ਦੇ ਕਰੀਬ ਦੀਪਕ ਦਾ 6 ਸਾਲਾ ਪੁੱਤਰ ਸਿਧਾਂਤ ਆਪਣੀ ਚਚੇਰੀ ਭੈਣ ਲਵਪ੍ਰੀਤ ਜੋ ਕਿ ਲਗਭਗ 8 ਸਾਲ ਦੀ ਹੈ, ਨਾਲ ਖੇਡਣ ਲਈ ਬਾਹਰ ਗਿਆ ਸੀ ।

ਜਦੋਂ ਉਹ ਦੁਪਹਿਰ ਤਕ ਘਰ ਨਹੀਂ ਪਰਤੇ ਤਾਂ ਭਾਲ ਸ਼ੁਰੂ ਕੀਤੀ ਗਈ ਪਰ ਉਨ੍ਹਾਂ ਦਾ ਕਿਤੇ ਪਤਾ ਨਹੀਂ ਲਗਿਆ । ਜਦੋਂ ਸ਼ਾਮ ਤਕ ਬੱਚੇ ਨਹੀਂ ਮਿਲੇ ਤਾਂ ਪੂਰੇ ਪਿੰਡ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ । ਇਸ ਦੌਰਾਨ ਸਵੇਰੇ 2 ਵਜੇ ਦੇ ਕਰੀਬ ਲੜਕੀ ਲਵਪ੍ਰੀਤ ਦੀ ਲਾਸ਼ ਪਿੰਡ ਤੋਂ ਦੂਰ ਜਾਖੜ ਦੀ ਟੋਫੀ ਫੈਕਟਰੀ ਦੇ ਨੇੜੇ ਇਕ ਪਾਣੀ ਦੀ ਟੈਂਕੀ ਤੋਂ ਬਰਾਮਦ ਹੋਈ ।

ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ

ਫਿਰ ਲੋਕਾਂ ਨੇ ਉਸੇ ਟੈਂਕੀ ਵਿਚ ਸਿਧਾਂਤ ਦੀ ਭਾਲ ਸ਼ੁਰੂ ਕੀਤੀ ਅਤੇ ਸਵੇਰੇ 5 ਵਜੇ ਦੇ ਕਰੀਬ ਉਸ ਦੀ ਲਾਸ਼ ਬਰਾਮਦ ਹੋਈ । ਦੋਵਾਂ ਬੱਚਿਆਂ ਦੀ ਮੌਤ ਦੀ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਖੂਈਆਂ ਸਰਵਰ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem)ਲਈ ਸਰਕਾਰੀ ਹਸਪਤਾਲ ਪਹੁੰਚਾਇਆ । ਪਤਾ ਲੱਗਾ ਹੈ ਕਿ ਮ੍ਰਿਤਕ ਸਿਧਾਂਤ ਪਰਿਵਾਰ ਵਿਚ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ।

Related Post

Instagram