ਪਟਿਆਲਾ, 2 ਅਪ੍ਰੈਲ (ਜਸਬੀਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਤਿੰਨ ਭਗੌੜਿਆਂ ਨੂੰ ਗਿ੍ਰਫਤਾਰ ਕੀਤਾ ਹੈ। ਪਹਿਲੇ ਕੇਸ ਵਿਚ ਦੇਵੀ ਦਿਆਲ ਪੁੱਤਰ ਅਰਜਨ ਦਾਸ ਵਾਸੀ ਪਿੰਡ ਨਲੀਨੀ ਥਾਣਾ ਮੁਲੇਪੁਰ ਜਿਲਾ ਫਤਿਹਗੜ੍ਹ ਸਾਹਿਬ ਹਾਲ ਅਬਾਦ ਪਿੰਡ ਉੱਚਾ ਪਿੰਡ ਸੰਘੌਲ ਥਾਣਾ ਖਮਾਣੋ ਜਿਲਾ ਫਤਿਹਗੜ੍ਹ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਸਦੇ ਖਿਲਾਫ਼ ਥਾਣਾ ਸਿਵਲ ਲਾਈਨ ਹੁਣ ਤਿ੍ਰਪੜੀ ਵਿਖੇ ਕੁੱਟਮਾਰ ਦਾ ਕੇਸ ਦਰਜ ਹੈ। ਇਸ ਮਾਮਲੇ ’ਚ ਮਾਨਯੋਗ ਅਦਾਲਤ ਨੇ ਦੇਵੀ ਦਿਆਲ ਨੂੰ 28 ਅਗਸਤ 2008 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਜੇ ਕੇਸ ’ਚ �ਿਸ਼ਨ ਕੁਮਾਰ ਪੁੱਤਰ ਅਰਜਨ ਦਾਸ ਵਾਸੀ ਪਿੰਡ ਨਲੀਨੀ ਥਾਣਾ ਮੁਲੇਪੁਰ ਜਿਲਾ ਫਤਿਹਗੜ੍ਹ ਸਾਹਿਬ ਹਾਲ ਅਬਾਦ ਪਿੰਡ ਉੱਚਾ ਪਿੰਡ ਸੰਘੌਲ ਥਾਣਾ ਖਮਾਣੋ ਜਿਲਾ ਫਤਿਹਗੜ੍ਹ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਸਦੇ ਖਿਲਾਫ਼ ਥਾਣਾ ਸਿਵਲ ਲਾਈਨ ਹੁਣ ਤਿ੍ਰਪੜੀ ਵਿਖੇ ਕੁੱਟਮਾਰ ਦਾ ਕੇਸ ਦਰਜ ਹੈ। ਇਸ ਮਾਮਲੇ ’ਚ ਮਾਨਯੋਗ ਅਦਾਲਤ ਨੇ �ਿਸ਼ਨ ਕੁਮਾਰ ਨੂੰ 28 ਅਗਸਤ 2008 ਨੂੰ ਪੀ. ਓ. ਕਰਾਰ ਦਿੱਤਾ ਸੀ। ਤੀਸਰੇ ਕੇਸ ’ਚ ਅਰਵਿੰਦਰ ਕੁਮਾਰ ਪੁੱਤਰ �ਿਪਾਲ ਸਿੰਘ ਵਾਸੀ ਆਦਰਸ਼ ਕਾਲੋਨੀ ਬੈਕ ਸਾਈਡ ਨੇੜੇ ਥਾਪਰ ਕਾਲਜ ਅਮਰੂਦਾਂ ਵਾਲਾ ਬਾਗ ਪਟਿਆਲਾ, ਨੂੰੂ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ 138 ਐਨ. ਆਈ. ਐਕਟ ਤਹਿਤ ਕੇਸ ਦਰਜ ਹੈ। ਇਸ ਮਾਮਲੇ ’ਚ ਅਰਵਿੰਦਰ ਕੁਮਾਰ ਨੂੰ ਮਾਨਯੋਗ ਅਦਾਲਤ ਨੇ 22 ਨਵੰਬਰ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਤਿੰਨੋਂ ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ’ਚ ਏ. ਐਸ. ਆਈ. ਜਸਪਾਲ ਸਿੰਘ, ਏ. ਐਸ. ਆਈ. ਬਲਵਿੰਦਰ ਸਿੰਘ, ਏ. ਐਸ. ਆਈ. ਸੁਰਜੀਤ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ, ਏ. ਐਸ. ਆਈ. ਸੁਰੇਸ਼ ਕੁਮਾਰ, ਏ. ਐਸ. ਆਈ. ਅਮਰਜੀਤ ਸਿੰਘ ਸ਼ਾਮਲ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.