post

Jasbeer Singh

(Chief Editor)

National

ਦਿੱਲੀ `ਚ ਸਾਈਬਰ ਅਪਰਾਧ ਦੇ ਖਿ਼ਲਾਫ `ਸਾਈ ਹਾਕ 4.0` ਮੁਹਿੰਮ ਸ਼ੁਰੂ

post-img

ਦਿੱਲੀ `ਚ ਸਾਈਬਰ ਅਪਰਾਧ ਦੇ ਖਿ਼ਲਾਫ `ਸਾਈ ਹਾਕ 4.0` ਮੁਹਿੰਮ ਸ਼ੁਰੂ ਨਵੀਂ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਾਈਬਰ ਅਪਰਾਧ ਖਿਲਾਫ਼ ਇਕ `ਸਾਈ ਹਾਕ 4.0` ਮੁਹਿੰਮ ਸ਼ੁਰੂ ਕਰਨ ਤਹਿਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿੰਨੇ ਦਿਨ ਚਲਾਈ ਗਈ ਇਹ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ `ਆਪ੍ਰੇਸ਼ਨੂ ਸਾਈ-ਹਾਕ 4.0` ਦੇ ਤਹਿਤ 6 ਅਤੇ 7 ਅਪ੍ਰੈਲ ਨੂੰ ਵੱਡੇ ਪੱਧਰ `ਤੇ ਚਲਾਈ ਗਈ ਸਾਈਬਰ ਅਪਰਾਧ ਵਿਰੋਧੀ ਮੁਹਿੰਮ ਦੌਰਾਨ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 8,000 ਤੋਂ ਵੱਧ ਹੋਰ ਸ਼ੱਕੀਆਂ ਨੂੰ ਹਿਰਾਸਤ `ਚ ਲਿਆ ਹੈ । ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਨੇ ਸੰਯੁਕਤ ਪੁਲਸ ਕਮਿਸ਼ਨਰ (ਆਈ. ਐਫ. ਐੱਸ. ਓ.) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਲਈ ਲੱਗਭਗ 5 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ 499 ਨਵੀਆਂ ਐਫ. ਆਈ. ਆਰ. ਦਰਜ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਕਾਰਵਾਈ `ਚ ਸੰਗਠਿਤ ਡਿਜੀਟਲ ਠੱਗੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ, `ਚ ਦੱਖਣਾ ਪੱਛਮੀ ਦਿੱਲੀ ਜਿ਼ਲੇ `ਚ ਫਰਜ਼ੀ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਐੱਨ. ਆਰ. ਆਈ. ਪੀੜਤਾਂ ਨੂੰ ਠੱਗਣ ਵਾਲਾ ਗਿਰੋਹ ਵੀ ਸ਼ਾਮਲ ਹੈ । ਮਿਊਲ ਬੈਂਕ ਖਾਤੇ ਵਿਚ ਸ਼ਾਮਲ ਵਿਅਕਤੀਆਂ ਨੂੰ ਵੀ ਕੀਤਾ ਗਿਆ ਹੈ ਗ੍ਰਿਫ਼ਤਾਰ ਇਕ ਹੋਰ ਮਾਮਲੇ `ਚ, ਇਸੇ ਜਿ਼ਲੇ ਤੋਂ `ਮਿਊਲ ਬੈਂਕ` ਖਾਤੇ ਮੁਹੱਈਆ ਕਰਵਾਉਣ `ਚ ਸ਼ਾਮਲ 4 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ `ਚ ਜਿਨ੍ਹਾਂ ਮਾਮਲਿਆਂ `ਤੇ ਕੰਮ ਕੀਤਾ ਗਿਆ, ਉਹ ਐਨ. ਸੀ. ਆਰ. ਬੀ. ਤੇ ਦਰਜ 3500 ਤੋਂ ਜਿ਼ਆਦਾ ਸਿ਼ਕਾਇਤਾਂ ਦੇ ਕਰੀਬ 520 ਕਰੋੜ ਰੁਪਏ ਨਾਲ ਜੁੜੇ ਹੋਏ ਸਨ ।

Related Post

Instagram